ਹੁਣ 7 ਸਾਲ ਤੱਕ ਲਗਾਤਾਰ ਸੁਪਰ ਵੀਜ਼ਾ ਹੋਲਡਰ ਕੈਨੇਡਾ ਚ ਰਹਿ ਸਕਣਗੇ , ਸਰਕਾਰ ਵੱਲੋ ਕੀਤਾ ਅਹਿਮ ਐਲਾਨ

(ਨਿਊਯਾਰਕ/ਔਟਵਾ) — ਮਾਪਿਆਂ ਅਤੇ ਗ੍ਰੈਂਡ-ਪੇਰੈਂਟਸ ਦੇ ਸੁਪਰ ਵੀਜ਼ਾ ਸੰਬੰਧੀ ਨਿਯਮਾ ਚ ਕੈਨੇਡੀਅਨ ਸਰਕਾਰ ਵੱਲੋਂ ਕੁਝ ਅਹਿਮ ਬਦਲਾਅ ਕੀਤੇ ਗਏ ਹਨ। ਨਵੇਂ ਬਦਲਾਅ 4 ਜੁਲਾਈ,2022 ਤੋਂ ਲਾਗੂ ਹੋਣ ਜਾ ਰਹੇ ਹਨ। ਹੁਣ ਸੁਪਰ ਵੀਜ਼ਾ ਹੋਲਡਰਸ ਕੋਲ ਕੈਨੇਡਾ ‘ਚ ਐਂਟਰੀ ਤੋਂ ਬਾਅਦ 5 ਸਾਲ ਤਕ ਰਹਿਣ ਦੀ ਇਜਾਜਤ ਹੋਵੇਗੀ। ਹਾਲ ਦੀ ਘੜੀ ਜਿਹੜੇ ਲੋਕਾਂ ਕੋਲ ਸੁਪਰ ਵੀਜ਼ਾ ਹੈ ਉਹ ਕੈਨੇਡਾ ‘ਚ 2 ਸਾਲ ਤੱਕ ਹੋਰ ਰੁਕਣ ਦੀ ਇਜਾਜਤ ਹਾਸਿਲ ਕਰ ਸਕਦੇ ਹਨ। ਇਸ ਦਾ ਅਰਥ ਇਹ ਹੈ ਕਿ ਮੌਜੂਦਾ ਸੁਪਰ ਵੀਜ਼ਾ ਹੋਲਡਰਸ ਨੂੰ ਕੈਨੇਡਾ ‘ਚ 7 ਸਾਲ ਤਕ ਰਹਿਣ ਦੀ ਇਜਾਜਤ ਮਿਲ ਸਕਦੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕੋਲ ਅਥਾਰਿਟੀ ਹੋਵੇਗੀ ਕਿ ਇੰਟਰਨੈਸ਼ਨਲ ਮੈਡਿਕਲ ਇੰਸ਼ੋਰੈਂਸ ਕੰਪਨੀਆਂ ਨੂੰ ਡੈਜ਼ੀਗਨੇਟ ਕੀਤਾ ਜਾਵੇ ਜਿਸ ਨਾਲ ਭਵਿੱਖ ‘ਚ ਸੁਪਰ ਵੀਜ਼ਾ ਐਪਲੀਕੈਂਟਸ ਨੂੰ ਕਵਰੇਜ ਪ੍ਰਦਾਨ ਕੀਤੀ ਜਾ ਸਕੇ, ਮਤਲਬ ਕੈਨੇਡਾ ਤੋ ਇਲਾਵਾ ਆਪਣੇ ਮੁਲਕ ਚੋ ਵੀ ਕੁੱਝ ਚੋਣਵੀਆ ਕੰਪਨੀਆ ਨਾਲ ਮੈਡੀਕਲ ਕਵਰੇਜ ਲਈ ਜਾ ਸਕਦੀ ਹੈ। ਦੱਸਣਯੋਗ ਹੈ ਕਿ ਸੁਪਰ ਵੀਜ਼ਾ ਇੱਕ ਮਲਟੀ-ਐਂਟਰੀ ਐਂਟਰੀ ਸਿਸਟਮ ਹੈ ਜਿਸ ਆਸਰੇ 10 ਸਾਲ ਤਕ ਦਾ ਵੈਲਿਡ ਵੀਜ਼ਾ ਮਿਲਦਾ ਹੈ ਤੇ ਹੁਣ 7 ਸਾਲ ਤੱਕ ਲਗਾਤਾਰ ਕੈਨੇਡਾ ਚ ਰਿਹਾ ਜਾ ਸਕਦਾ ਹੈ|