”ਮੁਫ਼ਤ ਵਿੱਚ ਪਾਓ ਸੋਲਰ ਸਿਸਟਮ” ਨਿਊ ਸਾਊਥ ਵੇਲਜ਼ ਸਰਕਾਰ ਦਾ 128 ਮਿਲੀਅਨ ਡਾਲਰਾਂ ਦਾ ਨਵਾਂ ਪਲਾਨ

ਰਾਜ ਦੇ ਘਰਾਂ ਆਦਿ ਵਿੱਚ ਸੋਲਰ ਸਿਸਟਮ ਨੂੰ ਮੁਫ਼ਤ ਵਿੱਚ ਲਗਵਾਉਣ ਵਾਸਤੇ, ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਨਵੀਂ ਸਕੀਮ ਲਾਗੂ ਕੀਤੀ ਹੈ ਜਿਸ ਦੇ ਤਹਿਤ ਕੋਈ ਵੀ ਆਪਣੇ ਘਰ ਅੰਦਰ ਬਿਨ੍ਹਾਂ ਕਿਸੇ ਲਾਗਤ ਤੋਂ ਹੀ ਸੋਲਰ ਸਿਸਟਮ ਲਗਵਾ ਸਕਦਾ ਹੈ ਅਤੇ ਇਸ ਵਾਸਤੇ ਸਰਕਾਰ ਨੇ 128 ਮਿਲੀਅਨ ਡਾਲਰਾਂ ਦੇ ਬਜਟ ਦਾ ਪ੍ਰਾਵਧਾਨ ਵੀ ਰੱਖਿਆ ਹੈ।
ਜੋ ਘਰੇਲੂ ਉਪਭੋਗਤਾ ਇਸ ਸਮੇਂ ਸਰਕਾਰ ਕੋਲੋ ਅਨਰਜੀ ਸਬੰਧੀ ਛੋਟਾਂ ਲੈ ਰਹੇ ਹਨ ਉਹ ਵੀ ਇਸ ਸਕੀਮ ਲਈ ਯੋਗ ਹੋ ਸਕਦੇ ਹਨ ਅਤੇ ਆਪਣੀ ਇੱਛਾ ਸਰਕਾਰ ਅੱਗੇ ਜਾਹਿਰ ਕਰ ਸਕਦੇ ਹਨ। ਸਰਕਾਰ ਦਾਅਵਾ ਕਰਦੀ ਹੈ ਕਿ ਅਜਿਹੇ ਘੱਟ ਆਮਦਨ ਵਾਲੇ ਘਰੇਲੂ ਉਪਭੋਗਤਾ ਜੋ ਕਿ ਸਾਲਾਨਾ 285 ਡਾਲਰਾਂ ਤੱਕ ਦੀ ਛੋਟ, ਸਰਕਾਰ ਵੱਲੋਂ ਲੈਂਦੇ ਹਨ, ਹੁਣ ਸੋਲਰ ਸਿਸਟਮ ਦੀ ਮਦਦ ਰਾਹੀਂ 600 ਡਾਲਰਾਂ ਤੱਕ ਵੀ ਬਚਾ ਸਕਣਗੇ।
ਅਜਿਹੇ ਲੋਕ, ਜੋ ਕਿ ਕਿਰਾਏ ਦੇ ਮਕਾਨਾਂ ਆਦਿ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਘਰਾਂ ਆਦਿ ਵਿੱਚ ਸੋਲਰ ਪੈਨਲਾਂ ਦੇ ਲਗਾਉਣ ਲਈ ਵਾਜਿਬ ਜਗ੍ਹਾ ਨਹੀਂ ਹੁੰਦੀ ਹੈ, ਉਨ੍ਹਾਂ ਵਾਸਤੇ ਨਵੀਆਂ ਸਕੀਮਾਂ ਅਗਲੇ ਪੜਾਵਾਂ ਵਿੱਚ ਜਾਰੀ ਕੀਤੀਆਂ ਜਾਣਗੀਆਂ।
ਜਿਹੜੇ ਸੋਲਰ ਸਿਸਟਮ ਨਾਲ ਚੱਲਣ ਵਾਲੇ ਸਾਜੋ ਸਾਮਾਨ ਲਈ ਆਫਰਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ ਫਰਿੱਜ, ਡਰਾਇਰ, ਏਅਰ ਕੰਡੀਸ਼ਨਰ ਅਤੇ ਗਰਮ ਪਾਣੀ ਕਰਨ ਵਾਲੇ ਗੀਜ਼ਰ ਆਦਿ ਸ਼ਾਮਿਲ ਹਨ।
ਇਸ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਜਾ ਕੇ ਸਾਰੀ ਜਾਣਕਾਰੀ ਆਦਿ ਲਈ ਜਾ ਸਕਦੀ ਹੈ।