ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਆਪਣੇ ਇੰਡੋਨੇਸ਼ੀਆ ਦੇ ਦੌਰੇ ਤੋਂ ਵਾਪਸ ਆਸਟ੍ਰੇਲੀਆ ਪਰਤ ਆਏ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਇਹ ਦੌਰਾ ਬਹੁਤ ਹੀ ਫ਼ਾਇਦੇਮੰਦ ਸਾਬਿਤ ਹੋਵੇਗਾ ਕਿਉਂਕਿ ਇਸ ਦੌਰੇ ਰਾਹੀਂ ਦੋਹਾਂ ਦੇਸ਼ਾਂ ਦੇ ਬਿਹਤਰ ਭਵਿੱਖ ਵਾਸਤੇ ਪੱਕੀਆਂ ਨੀਂਹਾਂ ਚਿਣੀਆਂ ਗਈਆਂ ਹਨ ਅਤੇ ਹੁਣ ਅਗਲੀ ਮੀਟਿੰਗ, ਜੋ ਕਿ ਨਵੰਬਰ ਦੇ ਮਹੀਨੇ ਵਿੱਚ ਜੀ20 ਸੁਮਿਟ ਜੋ ਕਿ ਬਾਲੀ ਵਿੱਚ ਹੋ ਰਹੀ ਹੈ, ਦੌਰਾਨ ਹੋਰ ਵੀ ਨਵੀਆਂ ਪਲਾਨਿੰਗ ਹੋਣਗੀਆਂ ਅਤੇ ਹੋਰ ਵੀ ਪੱਕੇ ਇਕਰਾਰਨਾਮੇ ਸਾਹਮਣੇ ਆਉਣਗੇ ਅਤੇ ਇਸ ਵਿੱਚ ਮੁੱਖ ਤੌਰ ਤੇ ਮੌਸਮਾਂ ਸੰਬੰਧੀ ਬਦਲਾਅ ਆਦਿ ਖੇਤਰ ਵਿੱਚ ਕੰਮ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਉਚੇਚੇ ਤੌਰ ਤੇ ਕਿਹਾ ਕਿ ਦੁਨੀਆ ਦੇ ਹੋਰ ਦੇਸ਼ਾਂ ਅਤੇ ਆਸਟ੍ਰੇਲੀਆ ਦਰਮਿਆਨ, ਰਿਸ਼ਤੇ ਸੁਖਾਵੇਂ ਅਤੇ ਫਲਦਾਇਕ ਹੋਣ, ਲੇਬਰ ਸਰਕਾਰ ਇਸ ਪ੍ਰਤੀ ਵਚਨਬੱਧ ਹੈ ਅਤੇ ਦਿਨ ਰਾਤ ਇਸ ਵਾਸਤੇ ਨਵੀਆਂ ਤਜਵੀਜ਼ਾਂ, ਨਾ ਸਿਰਫ਼ ਘੜੀਆਂ ਜਾਂਦੀਆਂ ਰਹਿਣਗੀਆਂ ਬਲਕਿ ਉਨ੍ਹਾਂ ਨੂੰ ਸਮਾਂ ਰਹਿੰਦਿਆਂ, ਅਮਲੀ ਜਾਮਾ ਵੀ ਪਹਿਨਾਇਆ ਜਾਂਦਾ ਰਹੇਗਾ।