-ਨਿਊ ਸਾਊਥ ਵੇਲਜ਼- ਕਰੋਨਾ ਦੇ ਨਵੇਂ 7540 ਮਾਮਲੇ ਅਤੇ 25 ਮੌਤਾਂ ਦਰਜ

ਨਿਊ ਸਾਊਥ ਵੇਲਜ਼ ਵਿੱਚ ਅੱਜ ਦੇ ਕਰੋਨਾ ਦੇ ਆਂਕੜੇ ਦਰਸਾਉਂਦੇ ਹਨ ਕਿ ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ ਕਰੋਨਾ ਦੇ ਨਵੇਂ 7540 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 25 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਸੂਚਨਾ ਦਿੰਦਿਆਂ, ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਮੌਤਾਂ ਦੇ ਆਂਕੜੇ ਵਿੱਚ ਕੁੱਝ ਮੌਤਾਂ ਅਪ੍ਰੈਲ (ਮਧ) ਦੀਆਂ ਵੀ ਹਨ ਜੋ ਕਿ ਦੇਰੀ ਨਾਲ ਆਂਕੜਿਆਂ ਵਿੱਚ ਜੋੜੀਆਂ ਗਈਆਂ ਹਨ।
ਰਾਜ ਭਰ ਦੇ ਹਸਪਤਾਲਾਂ ਵਿੱਚ ਇਸ ਸਮੇਂ 1139 ਕਰੋਨਾ ਪੀੜਿਤ ਦਾਖਿਲ ਹਨ ਅਤੇ ਜ਼ੇਰੇ ਇਲਾਜ ਹਨ ਜਦੋਂ ਕਿ ਇਨ੍ਹਾਂ ਵਿੱਚੋਂ 33 ਆਈ.ਸੀ.ਯੂ. ਵਿੱਚ ਹਨ।