ਮੈਲਬੋਰਨ ਕਲੱਬ ਵਿੱਚ ਲੱਗੀ ਅੱਗ ਨਾਲ ਤਬਾਹੀ -3 ਲਾਪਤਾ

ਬੀਤੇ ਕੱਲ੍ਹ, ਮੰਗਲਵਾਰ ਨੂੰ ਮੈਲਬੋਰਨ ਸੀਬੀਡੀ ਦੇ ਕਲੱਬ ਵਿੱਚ ਲੱਗੀ ਅੱਗ ਕਾਰਨ ਕਾਫੀ ਨੁਕਸਾਨ ਦੀ ਸ਼ੰਕਾ ਜਤਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਉਥੇ ਰਹਿਣ ਵਾਲੇ 3 ਲੋਕ ਵੀ ਲਾ-ਪਤਾ ਦੱਸੇ ਜਾ ਰਹੇ ਹਨ। ਵਿਕਟੌਰੀਆ ਅੱਗ ਬੁਝਾਊ ਅਤੇ ਬਚਾਉ ਦਲ਼ਾਂ ਦੇ ਕਮਾਂਡਰ ਮਿਸ਼ ਸਾਈਮਨਜ਼ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਕਾਫੀ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਜੋ 3 ਲੋਕ ਲਾ-ਪਤਾ ਹਨ, ਸ਼ਾਇਦ ਇਸ ਅੱਗ ਵਿੱਚੋਂ ਬੱਚ ਨਾ ਸਕੇ ਹੋਣ।
ਇਸੇ ਦੌਰਾਨ, ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸਨੇ ਇੱਕ ਵਿਅਕਤੀ ਨੂੰ ਸਾਬਕਾ ਗੋਲਡਫਿੰਗਰਜ਼ ਕਲੱਬ ਦੀ ਖਿੜਕੀ ਵਿੱਚ ਅੱਗ ਨਾਲ ਬਲਦੀ ਕੋਈ ਚੀਜ਼ ਸੁੱਟਦੇ ਦੇਖਿਆ ਹੈ ਅਤੇ ਇਸਤੋਂ ਬਾਅਦ ਹੀ ਕਲੱਬ ਅੰਦਰ ਅੱਗ ਲੱਗ ਗਈ ਅਤੇ ਇਸ ਨੇ ਕਲੱਬ ਦੇ ਇਮਾਰਤ ਨੂੰ ਪੂਰੀ ਤਰ੍ਹਾਂ ਸਾੜ੍ਹ ਕੇ ਰੱਖ ਦਿੱਤਾ। ਇਮਾਰਤ ਦੀ ਛੱਤ ਡਿੱਗ ਚੁਕੀ ਹੈ ਪਰੰਤੂ ਇਸਦੇ 100 ਸਾਲ ਪੁਰਾਣੇ ਅਗਲੇ ਹਿੱਸੇ ਨੂੰ ਬਚਾ ਲਿਆ ਗਿਆ ਹੈ।
ਵੈਸੇ ਇਸ ਕਲੱਬ ਦੀ ਇਮਾਰਤ ਨੂੰ ਸਾਲ 2020 ਦੌਰਾਨ ਹੀ ਬੰਦ ਕਰ ਕੇ ਰੱਖਿਆ ਗਿਅ ਸੀ ਅਤੇ ਇਸ ਦੀ ਮੁੜ ਤੋਂ ਉਸਾਰੀ ਆਦਿ ਵਾਸਤੇ ਸਰਕਾਰ ਨੇ 100 ਮਿਲੀਅਨ ਡਾਲਰ ਦਾ ਫੰਡ ਵੀ ਐਲਾਨਿਆ ਹੋਇਆ ਹੈ।