ਵਿਕਟੌਰੀਆਈ ਮਹਿਲਾ ਦੇ ਕਤਲ ਨੂੰ ਸੁਲਝਾਉਣ ਵਾਲੇ ਨੂੰ 1 ਮਿਲਅਨ ਡਾਲਰਾਂ ਦਾ ਇਨਾਮ

ਵਿਕਟੌਰੀਆਈ ਪੁਲਿਸ ਨੇ, ਮੈਲਬੋਰਨ ਵਿੱਚ ਹੋਏ ਇੱਕ ਮਹਿਲਾ ਦੇ ਕਤਲ ਨੂੰ ਸੁਲਝਾਉਣ ਵਾਲੇ ਨੂੰ 1 ਮਿਲਅਨ ਡਾਲਰਾਂ ਦਾ ਇਨਾਮ ਘੋਸ਼ਿਤ ਕਰਦਿਆਂ ਕਿਹਾ ਹੈ ਕਿ ਮੈਲਬੋਰਨ ਨਿਵਾਸੀ, ਅਮਾਂਡਾ ਬਾਇਰਨਜ਼ ਨਾਮ ਦੀ ਮਹਿਲਾ ਦੀ ਮ੍ਰਿਤਕ ਦੇਹ ਅਪ੍ਰੈਲ 07, 1991 ਨੂੰ ਪੁਲਿਸ ਨੂੰ ਮਿਲੀ ਸੀ ਤਾਂ ਉਸਦੇ ਸਿਰ ਉਪਰ ਚੋਟ ਦੇ ਨਿਸ਼ਾਨ ਸਨ ਅਤੇ ਉਸਦੇ ਸਰੀਰ ਤੇ ਕੋਈ ਕੱਪੜਾ ਨਹੀਂ ਸੀ। ਉਸ ਵੇਲੇ 23 ਸਾਲਾਂ ਦੀ ਅਮਾਂਡਾ ਬਾਇਰਨਜ਼ ਅਤੇ ਉਸਦੀ ਪਾਰਟਨਰ (ਦੋਨੋਂ ਹੀ ਸਕੈਸ ਵਰਕਰ) ਨੂੰ ਇੱਕ ਸ਼ਾਮ ਪਹਿਲਾਂ, ਆਖਰੀ ਵਾਰੀ, ਸੇਂਟ ਕਿਲਡਾ (ਐਕਲੈਂਡ ਸਟ੍ਰੀਟ) ਉਪਰ ਐਸਕੁਆਇਰ ਮੋਟੇਲ ਵਿੱਚ ਮੌਜੂਦ ਸਨ।
ਸੁਰੱਖਿਆ ਦੇ ਮੱਦੇਨਜ਼ਰ, ਅਕਸਰ ਉਹ ਇਕੱਠੇ ਹੀ ਕੰਮ ਤੇ ਜਾਇਆ ਕਰਦੀਆਂ ਸਨ ਪਰੰਤੂ ਉਸ ਰਾਤ ਨੂੰ ਅਮਾਂਡਾ ਇਕੱਲੀ ਹੀ ਗਈ ਸੀ ਅਤੇ ਉਸਦੇ ਪਾਰਟਨਰ ਨੇ ਦੰਦ ਵਿੱਚ ਦਰਦ ਹੋਣ ਕਾਰਨ, ਨਾਲ ਨਾ ਜਾ ਕੇ ਆਰਾਮ ਕਰਨ ਦੀ ਇੱਛਾ ਪ੍ਰਗਟਾਈ ਤਾਂ ਅਮਾਂਡਾ ਇਕੱਲੀ ਹੀ ਚਲੀ ਗਈ।
ਅੱਧੀ ਰਾਤ ਦੇ ਬਾਅਦ, ਅਮਾਂਡਾ ਦੇ ਇੱਕ ਮਿੱਤਰ ਅਮਾਂਡਾ ਨੂੰ ਸ਼ੈਲ ਸਰਵਿਸ ਸਟੇਸ਼ਨ ਦੇ ਸਾਹਮਣੇ ਵਾਲੇ ਫੋਨ ਬਾਕਸ ਦੇ ਨਜ਼ਦੀਕ ਮਿਲਿਆ ਅਤੇ ਦੋਹਾਂ ਵਿੱਚ ਕੁੱਝ ਦੇਰ ਗੱਲਾਂ ਵੀ ਹੋਈਆਂ ਅਤੇ ਫੇਰ ਦੋਹੇਂ ਆਪਣੇ ਆਪਣੇ ਰਾਹਾਂ ਤੇ ਚਲੇ ਗਏ।
ਫੇਰ ਦੇਰ ਰਾਤ ਨੂੰ ਅਮਾਂਡਾ ਦੀ ਪਾਰਟਨਰ ਵੀ ਅਪਾਰਟਮੈਂਟ ਵਿੱਚੋਂ ਨਿਕਲ ਕੇ ਅਮਾਂਡਾ ਨੂ ਆਕਲੈਂਡ ਸਟ੍ਰੀਟ ਵਿੱਚ ਭਲਾਣ ਲੱਗੀ ਪਰੰਤੂ ਉਸਨੂੰ ਲੱਭਣ ਵਿੱਚ ਉਹ ਨਾਕਾਮਿਯਾਬ ਰਹੀ।
ਅਗਲੀ ਸਵੇਰ ਨੂੰ ਅਮਾਂਡਾ ਦੀ ਮ੍ਰਿਤਕ ਦੇਹ ਐਲਵੁਡ ਫਾਰਸ਼ੋਰ ਦੇ ਨਜ਼ਦੀਕ ਪਾਈ ਗਈ।
ਬੀਤੇ 30 ਸਾਲਾਂ ਤੋਂ ਪੁਲਿਸ, ਅਮਾਂਡਾ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਲੱਗੀ ਹੈ ਪਰੰਤੂ ਕਾਮਿਯਾਬੀ ਨਹੀਂ ਮਿਲ ਰਹੀ ਤਾਂ ਪੁਲਿਸ ਨੇ ਹੁਣ 1 ਮਿਲੀਅਨ ਦਾ ਨਵਾਂ ਇਨਾਮ ਘੋਸ਼ਿਤ ਕੀਤਾ ਹੈਾ ਅਤੇ ਕਿਸੇ ਵੀ ਸਬੰਧਿਤ ਜਾਣਕਾਰੀ ਨਾਲ ਲੈਸ ਵਿਅਕਤੀ ਨੂੰ ਪੁਲਿਸ ਦੇ ਅੱਗੇ ਪੇਸ਼ ਹੋ ਕੇ ਉਕਤ ਵਾਰਦਾਤ ਨੂੰ ਸੁਲਝਾਉਣ ਵਿੱਚ ਪੁਲਿਸ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।