‘ਸੀਰ ਸੁਸਾਇਟੀ’ ਵਲੰਟੀਅਰਾਂ ਨੇ ਅੱਤ ਦੀ ਗਰਮੀ ਚ ਕੀਤੀ ਪੌਦਿਆਂ ਦੀ ਸਾਂਭ ਸੰਭਾਲ

ਰੋਜਾਨਾ 3-4 ਟੀਮਾਂ ਬਣਾ ਕੇ ਕੀਤੀ ਜਾ ਰਹੀ ਹੈ ਵਾਤਾਵਰਣ ਦੀ ਸੰਭਾਲ

(ਫਰੀਦਕੋਟ) -ਪਿਛਲੇ ਪੰਦਰਾਂ ਸਾਲਾਂ ਤੋਂ ਵਾਤਾਵਰਣ ਲਈ ਕੰਮ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ ਸੋਸਾਇਟੀ) ਵੱਲੋ ਪੈ ਰਹੀ ਅੱਤ ਦੀ ਗਰਮੀ ਦੇ ਮੱਦੇਨਜਰ ਪੌਦਿਆਂ ਨੂੰ ਪਾਣੀ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ । ਜਾਣਕਾਰੀ ਦਿੰਦਿਆ ਗੁਰਮੀਤ ਸਿੰਘ ਸੰਧੂ, ਸੰਦੀਪ ਅਰੋੜਾ ਤੇ ਪਰਦੀਪ ਸ਼ਰਮਾਂ ਨੇ ਦੱਸਿਆ ਕਿ ਸੀਰ ਵਲੰਟੀਅਰ ਟੀਮਾਂ ਬਣਾ ਕੇ ਸਵੇਰੇ 5 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ ਪੌਦਿਆਂ ਨੂੰ ਪਾਣੀ ਦੇ ਰਹੇ ਹਨ । ਉਹਨਾਂ ਦੱਸਿਆ ਕਿ ਦਾਣਾ ਮੰਡੀ ਵਿੱਚ ਲੱਗੇ ਪਿੱਪਲ ਤੇ ਬੋਹੜ ਦੇ ਪੌਦਿਆਂ ਤੇ ਲੱਗੇ ਟਰੀ ਗਾਰਡ, ਅਵਾਰਾ ਪਸ਼ੂ ਤੇ ਹਨੇਰੀ ਆਦਿ ਨਾਲ ਨੁਕਸਾਨੇ ਗਏ ਸਨ ਉਹਨਾਂ ਨੂੰ ਸੀਰ ਮੈਂਬਰਾਂ ਨੇ ਦੁਬਾਰਾ ਫਿੱਟ ਕੀਤਾ ਇਸੇ ਤਰੀ ਪੈ ਰਹੀ ਅੱਤ ਦੀ ਗਰਮੀ ਤੋਂ ਪੌਦਿਆਂ ਨੂੰ ਬਚਾਊਣ ਲਈ ਸੀਰ ਸੁਸਾਇਟੀ ਦੇ ਮੈਂਬਰਾਂ ਦੁਆਰਾ ਵੱਖ ਵੱਖ ਟੀਮਾਂ ਬਣਾਕੇ ਪਾਣੀ ਦੀ ਨਿਰਸਵਾਰਥ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਦੀ ਘਾਟ ਕਾਰਣ ਪੌਦੇ ਮੁਰਝਾ ਨਾ ਜਾਣ ਅਤੇ ਪਾਣੀ ਮਿਲਣ ਤੇ ਪੌਦੇ ਦਰੱਖਤ ਬਣ ਕੇ ਵਾਤਾਵਰਣ ਸੁੱਧ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਣ । ਉਹਨਾਂ ਦੱਸਿਆ ਕਿ ਸੀਰ ਮੈਂਬਰ ਸੁਭਾ ਤੇ ਸ਼ਾਮ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਲਗਾਏ ਪੌਦਿਆ ਦੀ ਸਾਂਭ ਸੰਭਾਲ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ ਇਸ ਲਈ ਪਾਣੀ ਅਤੇ ਪੌਦਿਆਂ ਦੀ ਕਾਂਟ ਛਾਂਟ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਸੀਰ ਦੇ ਟਰੈਕਟਰ ਤੇ ਕੈਂਟਰ ਨਾਲ ਪੌਦਿਆਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਜਿਸ ਜਗ੍ਹਾਂ ਟਰੈਕਟਰ ਰਾਹੀ ਪਾਣੀ ਨਹੀਂ ਪਹੁੰਚਦਾ ਉੱਥੇ ਬਾਲਟੀਆ ਰਾਹੀ ਪਾਣੀ ਪਾਇਆ ਜਾ ਰਿਹਾ ਹੈ । ਸੰਦੀਪ ਅਰੋੜਾ ਤੇ ਪਰਦੀਪ ਚਮਕ ਨੇ ਦੱਸਿਆ ਕਿ ਆਲੇ ਦੁਆਲੇ ਪੌਦੇ ਤਾਂ ਬਹੁਤ ਲਗਾਏ ਜਾਂਦੇ ਹਨ ਪਰ ਕੋਈ ਵੀ ਉਹਨਾਂ ਦੀ ਸਾਂਂਭ ਸੰਭਾਲ ਨਹੀਂ ਕਰਦਾ ਪਰ ਸੀਰ ਸੁਸਾਇਟੀ ਆਪਣੇ ਕਿਸੇ ਵੀ ਪੌਦੇ ਨੂੰ ਮਰਨ ਨਹੀਂ ਦਿੰਦੀ । ਪੰਜਾਬ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਜਾਣ ਦੇ ਬਾਵਜੂਦ ਹਰਿਆਵਲ ਦੀ ਸਥਿਤੀ ਵਿੱਚ ਬਹੁਤਾ ਵਾਧਾ ਨਹੀਂ ਹੋਇਆ । ਇਸ ਮਿੱਥ ਨੂੰ ਤੋੜਦੇ ਹੋਏ ਸੀਰ ਸੁਸਾਇਟੀ ਪੌਦਿਆਂ ਦੀ ਸਾਂਭ ਸੰਭਾਲ ਨੂੰ ਪੈ ਰਹੀ ਗਰਮੀ ਵਿੱਚ ਪ੍ਰਮੁੱਖਤਾ ਦਿੰਦੀ ਹੈ । ਟਰਕੈਟਰ ਟੈਂਕਰ ਨਾਲ ਪੌਦਿਆਂ ਨੂੰ ਪਾਣੀ ਦਿੱਤਾ ਜਾਂਦਾਂ ਹੈ ਪੌਦਿਆਂ ਦੀਆਂ ਜੜਾਂ ਵਿੱਚੋ ਘਾਹ ਫੂਸ ਪੁੱਟ ਕੇ ਲੋੜ ਅਨੁਸਾਰ ਗੋਡੀ ਕੀਤੀ ਜਾਂਦੀ ਹੈ । ਉਹਨਾਂ ਦੱਸਿਆ ਕਿ ਗਰਮੀ ਦੀ ਪ੍ਰਵਾਹ ਨਾ ਕਰਦਿਆ ਬੋਹੜ, ਪਿੱਪਲ, ਕਿੱਕਰ, ਬੇਰੀ, ਬੇਲ ਪੱਤਰ, ਨਿੰਮ ਤੇ ਪੀਲੀ ਕਨੇਰ, ਸਖੁਚੈਨ, ਅਮਲਤਾਸ, ਸਹੰਜਣਾ, ਆਦਿ ਪੌਦਿਆਂ ਦੀ ਲੋੜ ਅਨੁਸਾਰ ਕਾਂਟ ਛਾਂਟ ਕੀਤੀ ਸੀਰ ਦੇ ਪਾਣੀ ਵਾਲੇ ਟਰੈਕਟਰ ਕੈਂਟਰ ਨਾਲ ਪੌਦਿਆਂ ਨੂੰ ਪਾਣੀ ਦਿੱਤਾ । ਇਸ ਮੌਕੇ ਉਹਨਾਂ ਦੱਸਿਆ ਕਿ ਸੀਰ ਸੋਸਾਇਟੀ ਆਪਣੇ ਲਗਾਏ ਹਰ ਪੌਦੇ ਦੀ ਉਦੋ ਤੱਕ ਹਿਫਾਜਤ ਕਰਦੀ ਹੈ ਜਦ ਤੱਕ ਉਹ ਕੁਦਰਤ , ਅਵਾਰਾ ਪਸ਼ੂ ਤੇ ਮਨੁੱਖੀ ਮਾਰ ਤੋ ਬੇਅਸਰ ਨਹੀਂ ਹੋ ਜਾਂਦਾ ਹੈ ਉਹਨਾਂ ਦੱਸਿਆ ਕਿ ਸੀਰ ਟੀਮਾਂ ਨੇ ਤਲਵੰਡੀ ਰੋਡ, ਚਹਿਲ ਪੁਲ ਰੋਡ,ਨਹਿਰਾਂ ਕਿਨਾਰੇ, ਸਰਕੂਲਰ ਰੋਡ, ਕਾਲਿਜ ਰੋਡ, ਗੁਰਦੁਆਰਾ ਮਾਤਾ ਖੀਵੀ ਜੀ ਰੋਡ, ਮੈਡੀਕਲ ਕੈਂਪਸ, ਦਾਣਾ ਮੰਡੀ, ਸਾਦਿਕ ਰੋਡ, ਆਰਾ ਰੋਡ, ਅਸਤਬਲ ਰੋਡ, ਮਾਹਤਮਾ ਗਾਂਧੀ ਸਕੂਲ, ਗਊਸ਼ਾਲਾਂ ਰੋਡ, ਡੋਲਫਿਨ ਰੋਡ, ਮਹੁੱਲਾ ਖੋਖਰਾਂ, ਨਿਊ ਕੈਂਟ ਰੋਡ, ਕੋਟਕਪੂਰਾ ਰੋਡ, ਰੇਲਵੇ ਫਾਟਕਾਂ ਤੱਕ ਪੌਦਿਆਂ ਨੂੰ ਪਾਣੀ ਦਿੱਤਾ ਅਤੇ ਸਾਂਭ ਸੰਭਾਲ ਕੀਤੀ । ਇਸ ਮੌਕੇ ਸੀਰ ਸੁਸਾਇਟੀ ਦੇ ਅਣਥੱਕ ਸਿਰੜੀ ਕਾਮੇ ਹਾਜਿਰ ਸਨ ।