ਕੋਵਿਡ-19 ਤੋਂ ਗ੍ਰਸਤ ਲੋਕ ਨਹੀਂ ਪਾ ਸਕਣਗੇ ਵੋਟ…..? ਕੀ ਕਿਹਾ ਏ.ਈ.ਸੀ. ਨੇ….?

ਆਸਟ੍ਰੇਲੀਆਈ ਇਲੈਕਟੋਰਲ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਅਜਿਹੇ ਲੋਕ ਜੋ ਕਿ ਬੀਤੇ ਮੰਗਲਵਾਰ ਸ਼ਾਮ ਦੇ 6 ਵਜੇ ਤੋਂ ਪਹਿਲਾਂ ਕੋਵਿਡ ਪਾਜ਼ਿਟਿਵ ਪਾਏ ਗਏ ਹਨ, ਉਹ ਆਪਣੀ ਵੋਟ ਨਹੀਂ ਪਾ ਸਕਣਗੇ।
ਪਰੰਤੂ ਹੁਣ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਏ.ਈ.ਸੀ. (The Australian Electoral Commission) ਨੇ ਮੁੜ ਤੋਂ ਐਲਾਨ ਕਰ ਦਿੱਤੇ ਹਨ ਕਿ ਅਜਿਹੇ ਕੋਵਿਡ-19 ਪਾਜ਼ਿਟਿਵ ਲੋਕ ਜੋ ਕਿ ਬੀਤੇ ਸ਼ੁਕਰਵਾਰ ਤੋਂ ਕਰੋਨਾ ਪਾਜ਼ਿਟਵ ਹਨ, ਭਲਕੇ ਹੋਣ ਵਾਲੀਆਂ ਚੋਣਾਂ ਦੌਰਾਨ, ਫੋਨ ਉਪਰ ਵੀ ਆਪਣੀ ਵੋਟ ਪਾ ਸਕਦੇ ਹਨ।