29 ਸਾਲਾਂ ਦੇ ਅਸੈਂਡਨ ਫਾਰਵਰਡ ਖਿਡਾਰੀ -ਮੈਕ ਡਾਨਲਡ ਟਾਈਪੁੰਗਵੁਟੀ, ਜੋ ਕਿ ਏ.ਐਫ਼.ਐਲ. ਦੇ ਇੱਕ ਉਘੇ ਅੰਤਰ-ਰਾਸ਼ਟਰੀ ਖਿਡਾਰੀ ਵੱਜੋਂ ਜਾਣੇ ਜਾਂਦੇ ਹਨ, ਨੇ, 126 ਪ੍ਰਤੀਯੋਗਿਤਾਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ, ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਇਸ ਬਾਬਤ ਉਨ੍ਹਾਂ ਕਿਹਾ ਕਿ ਕਲੱਬ ਨੇ ਉਨ੍ਹਾਂ ਨੂੰ ਵਧੀਆ ਖੇਡਣ ਦਾ ਮੌਕਾ ਪ੍ਰਦਾਨ ਕੀਤਾ ਹੈ ਇਸ ਵਾਸਤੇ ਉਹ ਕਲੱਬ ਦੇ ਅਤੇ ਆਪਣੇ ਸਾਥੀਆਂ, ਦਰਸ਼ਕਾਂ, ਪ੍ਰਸ਼ੰਸਕਾਂ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਣ ਵਿਕਟੌਰੀਆ ਆਉਣਗੇ ਅਤੇ ਆਪਣੀ ਪੜ੍ਹਾਈ ਪੂਰੀ ਕਰਨਗੇ ਜੋ ਕਿ ਉਨ੍ਹਾਂ ਦੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਵੀ ਹੈ।