ਏ.ਐਫ਼.ਐਲ. ਦਾ ਸਾਬਕਾ ਖਿਡਾਰੀ -ਸੈਮ ਫਿਸ਼ਰ, ਨਸ਼ਿਆਂ ਦੀ ਤਸਕਰੀ ਵਿੱਚ ਗ੍ਰਿਫ਼ਤਾਰ

ਵਿਕਟੌਰੀਆ ਪੁਲਿਸ ਨੇ, ਮੈਲਬੋਰਨ ਦੇ ਸੈਂਡਰਿੰਘਮ ਵਿਖੇ ਬੇਅ ਰੋਡ ਦੇ ਇੱਕ ਘਰ ਵਿੱਚੋਂ ਨਸ਼ਿਆਂ ਦੀ ਭਾਰੀ ਖੇਪ ਬਰਾਮਦ ਕਰਕੇ ਪੁਲਿਸ ਨੇ ਏ.ਐਫ਼.ਐਲ. ਦਾ ਸਾਬਕਾ ਖਿਡਾਰੀ -ਸੈਮ ਫਿਸ਼ਰ, ਨਸ਼ਿਆਂ ਦੀ ਤਸਕਰੀ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਉਸ ਦੇ ਕਬਜ਼ੇ ਵਿਚੋਂ ਕਾਫੀ ਮਾਤਰਾ ਵਿੱਚ ਨਸ਼ੇ ਬਰਾਮਦ ਕੀਤੇ ਗਏ ਹਨ ਜਿਸ ਵਿੱਚ ਕਿ ‘ਆਈਸ’ ਵੀ ਸ਼ਾਮਿਲ ਹੈ। ਸੈਮ ਕੋਲੋਂ ਇੱਕ ਮਰਸਡੀਜ਼ ਬੈਂਜ਼ ਵੀ ਬਰਾਮਦ ਕੀਤੀ ਗਈ ਹੈ ਜਿਸਦਾ ਇਸਤੇਮਾਲ ਆਸਟ੍ਰੇਲੀਆ ਅੰਦਰ ਨਸ਼ਿਆਂ ਦੇ ਵਿਤਰਣ ਵਾਸਤੇ ਕੀਤਾ ਜਾਂਦਾ ਸੀ।
ਪੁਲਿਸ ਦਾ ਦਾਅਵਾ ਹੈ ਕਿ ਬੀਤੇ ਮਹੀਨੇ ਅਪ੍ਰੇਲ ਦੀ 20 ਤਾਰੀਖ ਨੂੰ ਪੱਛਮੀ ਆਸਟ੍ਰੇਲੀਆ ਵਿਚੋਂ ਜੋ ਨਸ਼ਿਆਂ ਦੀ ਭਾਰੀ ਖੇਪ ਪਕੜੀ ਗਈ ਸੀ ਉਸ ਪਿੱਛੇ ਵੀ 39 ਸਾਲਾਂ ਦੇ ਸੈਮ ਫਿਸ਼ਰ ਦਾ ਹੀ ਕਨੈਕਸ਼ਨ ਹੈ। ਉਕਤ ਖੇਪ ਵਿੱਚ ਇੱਥ ਪਾਰਸਲ ਫੜਿਆ ਗਿਆ ਸੀ ਜਿਸ ਵਿੱਚ ਕਿ 1 ਕਿਲੋਗ੍ਰਾਮ ਆਈਸ ਅਤੇ 84 ਗ੍ਰਾਮ ਕੋਕੀਨ ਰੱਖੀ ਗਈ ਸੀ ਅਤੇ ਇਹ ਮੈਲਬੋਰਨ ਦੇ ਹੀ ਇੱਕ ਐਡਰੈਸ ਤੋਂ ਭੇਜੀ ਗਈ ਸੀ। ਇਸਤੋਂ ਪਹਿਲਾਂ ਪੁਲਿਸ ਨੇ ਇੱਕ ਹੋਰ ਪਾਰਸਲ ਵੀ ਜ਼ਬਤ ਕੀਤਾ ਸੀ ਜਿਸ ਵਿੱਚ ਕਿ 129,000 ਡਾਲਰਾਂ ਦੀ ਨਕਦੀ ਸੀ ਅਤੇ ਇਹ ਵੀ ਮੈਲਬੋਰਨ ਦੇ ਐਡਰੈਸ ਤੇ ਹੀ ਸੀ।
ਫਿਸ਼ਰ ਨੂੰ ਬੀਤੀ ਰਾਜ ਮੈਲਬੋਰਨ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਮਾਣਯੋਗ ਜੱਜ ਸਾਹਿਬਾਨ ਨੇ ਮਾਮਲੇ ਦੀ ਕਾਰਵਾਈ ਨੂੰ ਅਗਸਤ ਦੇ ਮਹੀਨੇ ਤੱਕ ਟਾਲ ਦਿੱਤਾ ਹੈ ਅਤੇ ਫਿਸ਼ਰ ਨੂੰ ਪੁਲਿਸ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਏ.ਐਫ਼.ਐਲ. ਦਾ ਇੱਕ ਵਧੀਆ ਖਿਡਾਰੀ ਸੈਮ ਫਿਸ਼ਰ ਜਿਸ ਨੇ ਕਿ ਸੇਂਟ ਫਿਲਡਾ ਟੀਮ ਤਹਿਤ ਖੇਡਦਿਆਂ, 228 ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲਿਆ ਅਤੇ ਸਾਲ 2004 ਤੋਂ 2016 ਤੱਕ ਇੱਕ ਚਮਕਦਾਰ ਸਿਤਾਰਾ ਬਣ ਕੇ ਖੇਡਾਂ ਦੀ ਦੁਨੀਆਂ ਵਿੱਚ ਵਿਚਰਿਆ -ਅੱਜ ਨਸ਼ਿਆਂ ਦੀ ਤਸਕਰੀ ਵਿੱਚ ਪੁਲਿਸ ਵੱਲੋਂ ਫੜ੍ਹਿਆ ਗਿਆ ਹੈ।