ਕੈਲੀਫੋਰਨੀਆ ਦੀ  ਮਡੇਰਾ ਕਾਉਂਟੀ ਵਿੱਚ ਇਕ ਗੈਸ ਸਟੇਸ਼ਨ ਕਲਰਕ ਦੇ ਕਤਲ ਦੇ ਦੋਸ਼ ਹੇਠ ਅਦਾਲਤ ਨੇ ਦੋ ਪੰਜਾਬੀ ਚਚੇਰੇ ਭਰਾਵਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

(ਨਿਊਯਾਰਕ) —ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਮਡੇਰਾ ਕਾਉਟੀ ਚ’ 13 ਨਵੰਬਰ 2017 ਵਿੱਚ, ਦੋ ਚਚੇਰੇ ਭਰਾਵਾਂ ਜਿੰਨਾ ਦੇ ਨਾਂ ਸਵੀਰੰਤ ਸਿੰਘ ਅਠਵਾਲ ਅਤੇ ਅੰਮ੍ਰਿਤਾਜ ਸਿੰਘ ਅਠਵਾਲ ਨੂੰ ਇਕ ਪੰਜਾਬੀ ਮੂਲ ਦੇ ਉੱਥੇ ਕੈਸ਼ੀਅਰ ਦਾ ਕੰਮ ਕਰਦੇ ਧਰਮਪ੍ਰੀਤ ਸਿੰਘ ਜੱਸੜ  ਨੂੰ ਮਾਰਨ ਤੋਂ ਪਹਿਲਾਂ, ਰਿਵਾਲਰ ਦੀ ਨੋਕ ਤੇ ਪਹਿਲਾ ਕੈਸ਼ ਦੇ ਨਾਲ ਉਹਨਾਂ ਵੱਲੋ 60 ਕਾਰਟੂਨ ਸਿਗਰਟਾਂ ਦੇ ਲੁੱਟੇ ਅਤੇ ਜਾਂਦੇ ਹੋਏ ਕੈਸੀਅਰ ਧਰਮਪ੍ਰੀਤ ਸਿੰਘ ਜੱਸੜ ਨਾਂ ਦੇ ਨੋਜਵਾਨ ਨੂੰ ਗੋਲੀਆ ਮਾਰ ਕੇ ਉਸ ਦੀ ਹੱਤਿਆ ਕਰ ਗਏ ਸਨ। ਅਦਾਲਤ ਨੇ ਆਪਣਾ ਅੰਤਿਮ ਫੈਸਲਾ ਸੁਣਾਉਂਦੇ ਹੋਏ ਪੰਜਾਬੀ ਮੂਲ ਦੇ ਦੋਨੇ ਚਚੇਰੇ ਭਰਾਵਾਂ ਨੂੰ ਜਿੰਨਾਂ ਚ’ ਸਵੀਰੰਤ ਸਿੰਘ ਅਠਵਾਲ ਅਤੇ ਅੰਮ੍ਰਿਤਾਜ ਸਿੰਘ ਅਠਵਾਲ ਨੂੰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪ੍ਰੌਸੀਕਿਊਟਰਾਂ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਨੇ ਨਵੰਬਰ 2017 ਵਿੱਚ ਮਡੇਰਾ ਕਾਉਂਟੀ ਵਿੱਚ ਮਡੇਰਾ ਕਾਉਂਟੀ ਦੇ ਟੈਕਲ ਬਾਕਸ ਗੈਸ ਸਟੇਸ਼ਨ ਨੂੰ ਲੁੱਟਿਆ ਅਤੇ ਉਥੇ ਦੇ ਨੋਜਵਾਨ ਕੈਸ਼ੀਅਰ ਧਰਮਪ੍ਰੀਤ ਜੱਸੜ ਨੂੰ ਗੋਲੀ ਮਾਰ ਕੇ ਮਾਰਨ ਤੋਂ ਪਹਿਲਾਂ ਨਕਦੀ ਅਤੇ ਸਿਗਰਟਾਂ ਦੇ ਡੱਬੇ ਚੋਰੀ ਕਰ ਕੇ ਲੈ ਗਏ ਸਨ। ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਚ’ ਕਲਰਕ ਆਪਣੇ ਹੱਥ ਖੜ੍ਹੇ ਕਰ ਰਿਹਾ ਸੀ ਅਤੇ ਆਪਣੀ ਜ਼ਿੰਦਗੀ ਜਿਊਣ ਲਈ ਫ਼ਰਿਆਦ ਕਰ ਰਿਹਾ ਸੀ। ਇੰਨਾਂ ਨੇ ਲੁੱਟ ਕਰਕੇ ਵੀ ਉਸ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਕੋਰਟ ਚ’ ਮ੍ਰਿਤਕ ਕਲਰਕ ਧਰਮਪ੍ਰੀਤ ਸਿੰਘ ਜੱਸੜ ਦੇ ਮਾਪੇ ਵੀ ਹਾਜ਼ਰ ਸਨ। ਜੱਸੜ ਦੇ ਪਿਤਾ ਨੇ ਕਿਹਾ, “ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਅਤੇ ਉਸ ਦੇ ਉਜਵਲ ਭਵਿੱਖ ਲਈ ਅਮਰੀਕਾ ਭੇਜਿਆ ਸੀ ਤਾਂ ਜੋ ਉਹ ਆਪਣੇ ਆਪ ਨੂੰ ਕੁਝ ਬਣਾ ਸਕੇ।” ਆਪਣੀ ਪੜਾਈ ਦਾ ਖ਼ਰਚਾ ਚਲਾਉਣ ਲਈ ਉਹ ਕੰਮ ਕਰਦਾ ਸੀ।