ਐਡੀਲੇਡ ਵਿਖੇ ਸ਼ੌਂਕੀਆਂ ਦਾ ਵਾਲੀਬਾਲ ਟੂਰਨਾਮੈਂਟ

ਕੋਈ ਵੱਡੇ ਪੱਧਰ ਦਾ ਖਿਡਾਰੀ ਨਹੀਂ ਲੈ ਸਕਦਾ ਇਸ ਪ੍ਰਤੀਯੋਗਿਤਾ ਵਿੱਚ ਭਾਗ

ਰੈਬਲਜ਼ ਅਤੇ ਪੰਜਾਬੀ ਕਿੰਗਜ਼ ਵੱਲੋਂ, ਐਡੀਲੇਡ ਦੇ ਬ੍ਰਾਈਟਨ ਸਕੈਂਡਰੀ ਸਕੂਲ ਵਿਖੇ 12 ਜਨ, 2022, ਦਿਨ ਐਤਵਾਰ ਨੂੰ, ਸਵੇਰ ਦੇ 9 ਵਜੇ, ਸਥਾਨਕ ਵਾਲੀਬਾਲ ਦੇ ਖਿਡਾਰੀਆਂ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੇਵਲ ਅਤੇ ਕੇਵਲ ਵਾਲੀਬਾਲ ਦੇ ਸਥਾਨਕ ਸੋਸ਼ਲ ਖਿਡਾਰੀ ਹੀ ਭਾਗ ਲੈ ਸਕਦੇ ਹਨ ਅਤੇ ਕੋਈ ਵੀ ਪ੍ਰੋਫੈਸ਼ਨਲ (ਉਚ ਪੱਧਰ ਦਾ ਖਿਡਾਰੀ) ਖਿਡਾਰੀ ਇਸ ਪ੍ਰਤੀਯੋਗਿਤਾ ਵਿੱਚ ਭਾਗ ਨਹੀਂ ਲੈ ਸਕਦਾ।

ਸਖ਼ਤ ਨਿਯਮਾਂ ਅਨੁਸਾਰ, ਜੇਕਰ ਕਿਸੇ ਟੀਮ ਦਾ ਕੋਈ ਵੀ ਖਿਡਾਰੀ, ਪ੍ਰੋਫੈਸ਼ਨਲ ਜਾਂ ਵੱਡੇ ਪੱਧਰ ਦਾ ਖਿਡਾਰੀ ਪਾਇਆ ਜਾਂਦਾ ਹੈ ਤਾਂ ਆਯੋਜਕਾਂ ਵੱਲੋਂ ਫੌਰਨ ਉਸ ਖਿਡਾਰੀ ਨੂੰ ਬਦਲਣ ਲਈ ਉਕਤ ਟੀਮ ਨੂੰ ਕਿਹਾ ਜਾਵੇਗਾ ਅਤੇ ਨਾਂ ਮੰਨਣ ਤੇ ਉਕਤ ਟੀਮ ਦੀ ਮਾਨਤਾ ਰੱਦ ਕਰਕੇ ਟੀਮ ਨੂੰ ਪ੍ਰਤੀਯੋਗਿਤਾ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ।

ਕਿਸੇ ਕਿਸਮ ਦਾ ਪੱਖਪਾਤ, ਗੇਮ ਫਿਕਸਿੰਗ ਆਦਿ ਤੋਂ ਇਹ ਪ੍ਰਤੀਯੋਗਿਤਾ ਵਰਜਿਤ ਹੈ। ਦਾਖਲੇ ਵਾਸਤੇ ਕੋਈ ਵੀ ਐਂਟਰੀ ਫੀਸ ਨਹੀਂ ਰੱਖੀ ਗਈ ਹੈ ਅਤੇ ਖਿਡਾਰੀਆਂ ਨੂੰ ਲੰਗਰ-ਪਾਣੀ ਵੀ ਛਕਾਇਆ ਜਾਵੇਗਾ।

ਟੀਮਾਂ ਦੇ ਦਾਖਲੇ ਵਾਸਤੇ ਆਖਰੀ ਤਾਰੀਖ ਜੂਨ 06, 2022 ਰੱਖੀ ਗਈ ਹੈ। ਇਸ ਪ੍ਰਤੀਯੋਗਿਤਾ ਦਾ ਪਹਿਲਾ ਇਨਾਮ 1100 ਡਾਲਰ ਅਤੇ ਦੂਸਰਾ ਇਨਾਮ 500 ਡਾਲਰ ਦਾ ਰੱਖਿਆ ਗਿਆ ਹੈ।

ਹੋਰ ਪੁੱਛਗਿਛ ਜਾਂ ਸੰਪਰਕ ਆਦਿ ਲਈ ਯਾਦਵਿੰਦਰ ਚੀਮਾ (0422 996 485) ਅਤੇ ਜਾਂ ਫੇਰ ਅਮਰ ਗਿਲ (0430 985 051) ਤੇ ਸੰਪਰਕ ਕੀਤਾ ਜਾ ਸਕਦਾ ਹੈ।