ਕੁਈਨਜ਼ਲੈਂਡ ਮੁੜ ਤੋਂ ਹੜ੍ਹਾਂ ਦੀ ਚਪੇਟ ਵਿੱਚ, ਲਗਾਤਾਰ ਚਿਤਾਵਨੀਆਂ ਜਾਰੀ

ਰਾਜ ਦੇ ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ (Queensland Fire and Emergency Services (QFES)) ਦੇ ਕੋ-ਆਰਡੀਟੇਨਰ ਜੇਮਜ਼ ਹੇਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਭਰ ਦੇ ਖੇਤਰਾਂ (ਲੋਕੀਆਰ, ਲੇਡਲੇ ਕਰੀਕ ਅਤੇ ਬਰੈਮਰ ਕਰੀਕ, ਵੈਰਿਲ ਕਰੀਕ, ਲੋਅਰ ਬ੍ਰਿਸਬੇਨ ਰਿਵਰ) ਵਿੱਚ ਭਾਰੀ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਪਰੋਕਤ ਨਦੀਆਂ ਵਿੱਚ ਉਨ੍ਹਾਂ ਦੀ ਸਮਰੱਥਾ ਨਾਲੋਂ ਕਿਤੇ ਵੱਧ ਪਾਣੀ ਵਹਿ ਰਿਹਾ ਹੈ ਅਤੇ ਇਹੀ ਪਾਣੀ ਨਦੀਆਂ ਵਿੱਚੋਂ ਛਲਕ ਕੇ ਨਿਚਲੇ ਖੇਤਰਾਂ ਨੂੰ ਹੜ੍ਹਾਂ ਦੇ ਰੂਪ ਵਿੱਚ ਘੇਰ ਰਿਹਾ ਹੈ। ਇਸਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਹੋਰ ਬਾਰਿਸ਼ ਦੀਆਂ ਚਿਤਾਵਨੀਆਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਸੇ ਦੌਰਾਨ, ਰਾਜ ਵਿੱਚ ਕਈ ਥਾਂਈਂ ਸੜਕਾਂ ਟੁੱਟ ਗਈਆਂ ਹਨ ਅਤੇ ਇੱਕ ਇਲਾਕੇ ਦਾ ਦੂਸਰੇ ਨਾਲ ਸੰਪਰਕ ਹਾੜ ਦੀ ਘੜੀ ਖ਼ਤਮ ਹੋ ਗਿਆ ਹੈ। ਦੱਖਣੀ ਜੋਹਨਜ਼ਟਨ, ਹਗੈਂਡਨ ਅਤੇ ਟਾਊਨਜ਼ਵਿਲਾ ਦੇ ਉਤਰੀ ਖੇਤਰਾਂ ਵਿੱਚ ਸੜਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਦੱਖਣੀ ਜੋਹਨਜ਼ਟਨ ਵਿਖੇ ਹੋਈ ਭਾਰੀ ਵਰਖਾ -ਜੋ ਕਿ ਬੀਤੇ 72 ਘੰਟਿਆਂ ਵਿੱਚ 313.2 ਮਿਲੀ ਮੀਟਰ ਰਿਕਾਰਡ ਕੀਤੀ ਗਈ ਹੈ, ਇਸ ਵਿੱਚ ਬੀਤੇ 24 ਘੰਟਿਆਂ ਵਿੱਚ ਹੋਈ 191.4 ਮਿਲੀਮੀਟਰ ਵਰਖਾ ਸ਼ਾਮਿਲ ਹੈ ਅਤੇ ਇਸ ਨੂੰ ਮਈ 1964 ਤੋਂ ਬਾਅਦ ਸਭ ਤੋਂ ਜ਼ਿਆਦਾ ਵਰਖਾ ਵਾਲਾ ਦਿਨ ਗਿਣਿਆ ਜਾ ਰਿਹਾ ਹੈ।
ਇੱਕ ਮਹਿਲਾ ਦੀ ਮੌਤ ਵੀ ਹੜ੍ਹਾਂ ਕਾਰਨ ਹੋਣ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।
ਗੋਲਡ ਕੋਸਟ ਵਾਲੇ ਬੀਚਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕੱਲ੍ਹ -ਸ਼ੁਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਸਮੁੰਦਰੀ ਪਾਣੀਆਂ ਵਿੱਚ ਭਾਰੀ ਉਫਾਨ ਹੋਣ ਕਾਰਨ ਅਗਲੇ ਹਫ਼ਤੇ -ਸੋਮਵਾਰ ਤੱਕ ਬੀਚਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।