ਮੀਨਾ ਸ਼ਰਮਾ ਦੀ ਨਿਵੇਕਲੀ ਪੁਸਤਕ ਹੈ-‘ਦਿ ਡਲਿਵਰੈਂਸ ਆਫ ਦਿ ਹੈਵਨਜ਼ ਕਰੀਏਟਰ’

(ਸਰੀ) -ਪੰਜਾਬੀ ਮੂਲ ਦੀ ਕੈਨੇਡੀਅਨ ਲੇਖਿਕਾ ਮੀਨਾ ਸ਼ਰਮਾ ਦੀ ਪਲੇਠੀ ਅਤੇ ਨਿਵੇਕਲੀ ਅੰਗਰੇਜ਼ੀ ਪੁਸਤਕ ‘ਦਿ ਡਲਿਵਰੈਂਸ ਆਫ ਦਿ ਹੈਵਨ ਕਰੀਏਟਰ’ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਬੀਤੇ ਦਿਨ ਇਹ ਪੁਸਤਕ ਗੁਲਾਟੀ ਪਬਲਿਸ਼ਰਜ਼ ਸਟੋਰ, ਸਰੀ ਵਿਖੇ ਕੋਰੀਅਰ ਰਾਹੀਂ ਪਹੁੰਚੀ ਤਾਂ ਸਤੀਸ਼ ਗੁਲਾਟੀ ਨੇ ਪੁਸਤਕ ਦੀ ਪਹਿਲੀ ਕਾਪੀ ਪੁਸਤਕ ਦੀ ਰਚੇਤਾ ਮੀਨਾ ਸ਼ਰਮਾ ਨੂੰ ਭੇਂਟ ਕੀਤੀ।

ਇਸ ਮੌਕੇ ਹਾਜਰ ਪ੍ਰਸਿੱਧ ਪੰਜਾਬੀ ਵਿਦਵਾਨ ਡਾ. ਰਘਬੀਰ ਸਿੰਘ ਸਿਰਜਣਾ, ਪੱਤਰਕਾਰ ਸੁਰਿੰਦਰ ਚਾਹਲ, ਸ਼ਾਇਰ ਹਰਦਮ ਸਿੰਘ ਮਾਨ ਅਤੇ ਸਤੀਸ਼ ਗੁਲਾਟੀ ਨੇ ਮੀਨਾ ਸ਼ਰਮਾ ਨੂੰ ਪਹਿਲੀ ਪੁਸਤਕ ਦੀ ਆਮਦ ‘ਤੇ ਮੁਬਾਰਕਬਾਦ ਦਿੱਤੀ। ਮੀਨਾ ਸ਼ਰਮਾ ਦੇ ਪਤੀ ਨਿੱਕ ਸ਼ਰਮਾ ਅਤੇ  ਤਿੰਨੇ ਬੇਟੇ ਸੁਸ਼ਾਂਤ, ਕਰਿਸ਼ ਤੇ ਮਨੀਸ਼ ਇਹ ਪੁਸਤਕ ਹਾਸਲ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਜ਼ਿਕਰਯੋਗ ਹੈ ਕਿ ਆਰਟ ਪੇਪਰ ਉਪਰ ਪ੍ਰਕਾਸ਼ਿਤ ਵੱਡ-ਆਕਾਰੀ ਸਚਿੱਤਰ ਪੁਸਤਕ ‘ਦਿ ਡਲਿਵਰੈਂਸ ਆਫ ਦਿ ਹੈਵਨ ਕਰੀਏਟਰ’ ਦੀ ਦਿੱਖ ਬਹੁਤ ਹੀ ਖੂਬਸੂਰਤ ਹੈ। ਮੀਨਾ ਸ਼ਰਮਾ ਨੇ ਇਸ ਪੁਸਤਕ ਦੇ ਪ੍ਰਕਾਸ਼ਨ ਲਈ ਸਤੀਸ਼ ਗੁਲਾਟੀ ਅਤੇ ਸੁਰਿੰਦਰ ਚਾਹਲ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਜਾਵੇਗਾ।

(ਹਰਦਮ ਮਾਨ)
+1 604 308 6663
maanbabushahi@gmail.com