ਗੁਰਜਤਿੰਦਰ ਸਿੰਘ ਰੰਧਾਵਾ ਸਿਟੀ ਐਲਕ ਗਰੋਵ ਦੇ ਦੂਜੀ ਵਾਰ ਚੁਣੇ ਗਏ ਕਮਿਸ਼ਨਰ

ਸੈਕਰਾਮੈਂਟੋ — ਸਿਟੀ ਆਫ ਐਲਕ ਗਰੋਵ ਕੈਲੀਫੋਰਨੀਆ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸਿਟੀ ਲਈ ਦੁਬਾਰਾ ਕਮਿਸ਼ਨਰ ਚੁਣ ਲਿਆ ਗਿਆ ਹੈ। ਐਲਕ ਗਰੋਵ ਸਿਟੀ ਦੀ ਹੋਈ ਮੀਟਿੰਗ ਦੌਰਾਨ ਜਦੋਂ ਮੇਅਰ ਬੌਬੀ ਸਿੰਘ ਐਲਨ ਵੱਲੋਂ ਉਨ੍ਹਾਂ ਦਾ ਨਾਂ ਨਾਮਜ਼ਦ ਕੀਤਾ ਗਿਆ, ਤਾਂ ਸਮੁੱਚੇ ਕੌਂਸਲ ਮੈਂਬਰਾਂ ਨੇ, ਯਾਨੀ ਕਿ 100 ਫੀਸਦੀ ਮੈਂਬਰਾਂ ਨੇ ਵੋਟਾਂ ਪਾ ਕੇ ਹਮਾਇਤ ਕੀਤੀ, ਜੋ ਕਿ ਇਕ ਬੜੇ ਮਾਣ ਵਾਲੀ ਗੱਲ ਹੈ।ਗੁਰਜਤਿੰਦਰ ਸਿੰਘ ਰੰਧਾਵਾ ਪਿਛਲੇ 5 ਸਾਲਾਂ ਤੋਂ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਚਲੇ ਆ ਰਹੇ ਸਨ। ਉਨ੍ਹਾਂ ਨੂੰ ਇਸ ਵਾਰ ਵੀ ਇਕ ਹੋਰ ਮੌਕਾ ਦਿੱਤਾ ਗਿਆ ਹੈ। ਸ: ਰੰਧਾਵਾ ਇਸ ਵੇਲੇ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਭਾਸ਼ਾ ਵਿਭਾਗ ਦੇ ਸਲਾਹਕਾਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ।ਸੰਨ  2016 ਵਿਚ ਉਹ ਡੈਮੋਕ੍ਰੇਟਿਕ ਪਾਰਟੀ ਲਈ ਡਿਸਟਿ੍ਰਕ-7 ਕਾਂਗਰੇਸ਼ਨਲ ਹਲਕੇ ਤੋਂ ਨੈਸ਼ਨਲ ਡੈਲੀਗੇਟ ਵੀ ਚੁਣੇ ਗਏ ਸਨ।