R to PR ਸ਼ਰਤਾਂ ਨਰਮ:…ਕਿਉਂਕਿ ਅਜੇ ਵਾਪਸੀ ਔਖੀ

-ਇਮੀਗ੍ਰੇਸ਼ਨ ਵਿਭਾਗ ਨੇ ਰੈਜ਼ੀਡੈਂਟ ਵੀਜ਼ੇ ਵਾਲਿਆਂ ਨੂੰ ਵਾਪਿਸ ਪਰਤਣ ਲਈ  ਦਿੱਤਾ ਸਾਲ ਭਰ ਦਾ ਹੋਰ ਸਮਾਂ
– 184 ਦਿਨ ਪ੍ਰਤੀ ਸਾਲ, (ਦੋ ਸਾਲ ਤੱਕ) ਪੂਰਾ ਕਰਨ ਵਾਲੇ ਸਨ ਫਿਕਰਮੰਦ
-ਇਮੀਗ੍ਰੇਸ਼ਨ ਹੁਣ ਵੀਜ਼ਾ ਯਾਤਰਾ ਸ਼ਰਤਾਂ ਨੂੰ ਲੈ ਲਾਉਣ ਲੱਗੀ ਮੋਟਾ-ਮੋਟਾ ਹਿਸਾਬ

ਔਕਲੈਂਡ :-ਨਿਊਜ਼ੀਲੈਂਡ ਇਮੀਗ੍ਰੇਸ਼ਨ ਹੁਣ ਹਵਾਈ ਯਾਤਰਾ ਨੇੜ ਭਵਿੱਖ ਦੇ ਵਿਚ ਨਾ ਖੁੱਲਣ ਦੀ ਸੰਭਾਵਨਾ ਜਾਂ ਕਹਿ ਲਈ ਨਾ ਖੋਲ੍ਹਣ ਦੀ ਮਣਸ਼ਾ ਦੇ ਨਾਲ ਮੋਟਾ-ਮੋਟਾ ਹਿਸਾਬ ਲਾ ਕੇ ਕੁਝ ਵੀਜ਼ਾ ਸ਼੍ਰੇਣੀਆਂ ਸ਼ਰਤਾਂ ਨੂੰ ਨਰਮ ਕਰ ਰਹੀ ਹੈ। ਰੈਜ਼ੀਡੈਂਟ ਵੀਜ਼ੇ ਵਾਲਿਆਂ ਦੇ ਲਈ ਖਬਰ ਹੈ ਕਿ ਜਿਹੜੇ ਲੋਕ ਇਸ ਵੇਲੇ ਦੇਸ਼ ਤੋਂ ਬਾਹਰ ਹਨ ਅਤੇ ਪ੍ਰਤੀ ਸਾਲ 184 ਦਿਨ (ਦੋ ਸਾਲ ਤੱਕ) ਪੂਰੇ ਕਰਨ ਤੋਂ ਅਸਮਰਥ ਹਨ ਤਾਂ ਉਨ੍ਹੰਾਂ ਦੇ ਲਈ ਵੀਜ਼ਾ ਯਾਤਰਾ ਸ਼ਰਤਾਂ ਨੂੰ 10 ਸਤੰਬਰ 2022 ਤੱਕ ਵਧਾ ਦਿੱਤਾ ਗਿਆ ਹੈ। ਇਹ ਉਨ੍ਹਾਂ ਵਾਸਤੇ ਹੈ ਜਿਨ੍ਹਾਂ ਦੀਆਂ ਵੀਜ਼ਾ ਯਾਤਰਾ ਸ਼ਰਤਾਂ 25 ਅਗਸਤ 2021 ਤੋਂ 10 ਸਤੰਬਰ 2022 ਤੱਕ ਖਤਮ ਹੋਣ ਵਾਲੀਆਂ ਸਨ ਅਤੇ ਉਹ 22 ਅਗਸਤ 2021 ਨੂੰ ਦੇਸ਼ ਤੋਂ ਬਾਹਰ ਸਨ। ਇਹੀ ਵੀਜ਼ਾ ਯਾਤਰਾ ਸ਼ਰਤਾਂ ਪਿਛਲੇ ਸਾਲ 11 ਸਤੰਬਰ 2021 ਤੱਕ ਵਧਾਈਆਂ ਗਈਆਂ ਸਨ ਅਤੇ ਹੁਣ ਇਕ ਸਾਲ ਲਈ ਹੋਰ ਵਧਾ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦਾ ਰੈਜ਼ੀਡੈਂਟ ਵੀਜ਼ਾ ਨਵਾਂ ਲੱਗਿਆ ਸੀ ਅਤੇ ਸਰਹੱਦਾਂ ਬੰਦ ਹੋਣ ਕਰਕੇ ਇਥੇ ਇਕ ਵਾਰ ਵੀ ਦਾਖਲ ਨਹੀਂ ਹੋ ਸਕੇ, ਉਨ੍ਹਾਂ ਵਾਸਤੇ ਇਮੀਗ੍ਰੇਸ਼ਨ ਨੇ ਵਿਸ਼ੇਸ਼ ‘ਐਂਟਰੀ ਪਰਮਿਸ਼ਨ’ ਖੋਲ੍ਹੀ ਸੀ, ਜਿਸਦਾ ਮਤਲਬ ਸੀ ਕਿ ਇਥੇ ਆਉਣ ਤੋਂ ਪਹਿਲਾਂ ਆਗਿਆ ਲੈ ਲਓ।
ਜਿਨ੍ਹਾਂ ਲੋਕਾਂ ਨੂੰ ਰੈਜ਼ੀਡੈਂਸੀ ਤਾਂ ਮਿਲ ਗਈ ਸੀ, ਪਰ ਪ੍ਰਤੀ ਸਾਲ 184 ਦਿਨ (ਦੋ ਸਾਲ ਤੱਕ) ਇਥੇ ਪੂਰੇ ਕਰਨੇ ਸੀ, ਪਰ ਨਹੀਂ ਕਰ ਸਕੇ ਸਰਹੱਦਾਂ ਬੰਦ ਕਾਰਨ ਚਾਹੁੰਦੇ ਹੋਏ ਵੀ ਨਹੀਂ ਆ ਪਾਏ, ਉਨ੍ਹਾਂ ਵਿਚੋਂ ਬਹੁਤਿਆਂ ਦੀ ਰੈਜੀਡੈਂਸੀ ਰੱਦ ਹੋ ਜਾਣ ਦੀ ਸੰਭਾਵਨਾ ਸੀ, ਪਰ ਹੁਣ ਉਹ ਇਸ ਵਾਪਿਸੀ ਯਾਤਰਾ ਲਈ ਮਿਲੇ ਹੋਰ ਇਕ ਸਾਲ ਦੇ ਰਾਹਤ ਸਮੇਂ ਵਿਚ ਵਾਪਿਸ ਆ ਕੇ 184 ਦਿਨ ਪੂਰੇ ਕਰ ਸਕਦੇ ਹਨ ਅਤੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਇਮੀਗ੍ਰੇਸ਼ਨ ਵਿਭਾਗ 10 ਸਤੰਬਰ 2021 ਤੱਕ ਲੋਕਾਂ ਨੂੰ ਈਮੇਲ ਰਾਹੀਂ ਸੂਚਿਤ ਵੀ ਕਰੇਗਾ। ਕੁਆਰਨਟੀਨ ਫ੍ਰੀ ਯਾਤਰਾ ਇਸ ਵੇਲੇ ਬੰਦ ਹੈ ਇਸ ਕਰਕੇ ਜਿਹੜਾ ਵੀ ਹੁਣ ਆਵੇਗਾ ਉਹ ਸੇਫ ਜ਼ੋਨ ਦੇਸ਼ ਦੇ ਵਿਚੋਂ 14 ਦਨਿ ਰਹਿ ਕੇ ਇਥੇ ਆਵੇਗਾ ਅਤੇ ਦੁਬਾਰਾ ਮੈਨੇਜ਼ ਆਈਸੋਲੇਸ਼ਨ ਦੇ ਵਿਚ 14 ਦਿਨ ਰਹੇਗਾ। ਜੇਕਰ ਕੋਈ 2 ਸਾਲ ਤੋਂ ਉਪਰ ਹੈ ਤਾਂ 72 ਘੰਟੇ ਪਹਿਲਾਂ ਕਰੋਨਾ ਟੈਸਟ (R“-P3R (P3R) ਨੈਗੇਟਿਵ ਆਉਣਾ ਚਾਹੀਦਾ ਹੈ। ਇਥੇ ਪਹੁੰਚਣ ਉਤੇ ਪਹਿਲੇ ਦਿਨ, ਤੀਜੇ ਦਿਨ ਅਤੇ 12ਵੇਂ ਦਿਨ ਦੁਬਾਰਾ ਕਰੋਨਾ ਟੈਸਟ ਹੋਵੇਗਾ। ਵਾਪਿਸੀ ਵਾਸਤੇ ਪ੍ਰਬੰਧਕੀ ਇਕਾਂਤਵਾਸ ਲਈ ਬੁਕਿੰਗ ਕਰਨੀ ਵੀ ਜ਼ਰੂਰੀ ਹੈ, ਪਰ ਉਹ ਕਰੋਨਾ ਮਹਾਂਮਾਰੀ ਦੁਬਾਰਾ ਆਉਣ ਕਰਕੇ ਬੰਦ ਪਈ ਹੈ।  ਕਰੋਨਾ ਮਹਾਂਮਾਰੀ ਲਈ ਸਭ ਤੋਂ ਜਿਆਦਾ ਖਤਰੇ ਵਾਲੇ ਦੇਸ਼ਾਂ ਦੇ ਵਿਚ ਬ੍ਰਾਜ਼ੀਲ, ਫੀਜ਼ੀ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਪਾਪੂਆ ਨਿਊ ਗੀਨ ਹਨ। ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ 11 ਅਪ੍ਰੈਲ ਤੋਂ ਬੰਦ ਕੀਤਆਂ ਗਈਆਂ ਸਨ ਅਤੇ 28 ਅਪ੍ਰੈਲ ਤੱਕ ਜਾਰੀ ਰਹੀਆਂ ਸਨ। 2 ਸਤੰਬਰ ਤੱਕ ਇਥੇ 3742 ਲੋਕ ਆਈਸੋਲੇਸ਼ਨ ਦੇ ਵਿਚ, 744 ਕੁਆਰਨਟੀਨ ਦੇ ਵਿਚ ਸਨ। ਅਗਲੇ 15 ਦਿਨਾਂ ਦੇ ਵਿਚ 3464 ਹੋਰ ਲੋਕਾਂ ਦੇ ਆਉਣ ਦਾ ਅਨੁਮਾਨ ਸੀ।