ਨਿਊ ਸਾਊਥ ਵੇਲਜ਼ ਵਿਖੇ ਪਾਰਲੀਮਾਨੀ ਸਕੱਤਰਾਂ ਦੇ ਨਵੇਂ ਕੰਮ ਐਲਾਨੇ ਗਏ

(ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ)

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਅੰਦਰ ਸੋਕੇ, ਬੁੱਸ਼ਫਾਇਰ, ਹੜ੍ਹਾਂ ਅਤੇ ਕੋਵਿਡ-19 ਵਰਗੀਆਂ ਸਥਿਤੀਆਂ ਦੇ ਮੱਦੇਨਜ਼ਰ, 6 ਨਵੀਆਂ ਨਿਯੁੱਕਤੀਆਂ ਕਰਨ ਦੇ ਨਾਲ ਨਾਲ ਹੁਣ ਪਾਰਲੀਮਾਨੀ ਸਕੱਤਰਾਂ ਦੇ ਕੰਮਾਂ ਕਾਰਾਂ ਵਿੱਚ ਨਵੀਆਂ ਕਾਰਗੁਜ਼ਾਰੀਆਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ।
ਨਵੇਂ ਪਾਰਲੀਮਾਨੀ ਸਕੱਤਰ ਅਤੇ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ -ਸੈਮ ਫਾਰਾਵੇਅ ਐਮ.ਐਲ.ਸੀ. ਨੂੰ ਵਧੀਕ ਪ੍ਰੀਮੀਅਰ ਦਾ ਪਰਲੀਮਾਨੀ ਸਕੱਤਰ ਲਾਇਆ ਗਿਆ ਹੈ ਅਤੇ ਇਹ ਪਾਣੀ ਆਦਿ ਨਾਲ ਸਬੰਧਤ ਵਿਭਾਗਾਂ ਨੂੰ ਵੀ ਦੇਖਣਗੇ; ਸਟੈਫ ਕੁੱਕ ਐਮ.ਪੀ. ਨੂੰ ਰਿਜਨਲ ਸਿਹਤ ਸਿਸਟਮ ਲਈ ਪਾਰਲੀਮਾਨੀ ਸਕੱਤਰ ਲਾਇਆ ਗਿਆ ਹੈ; ਰਿਜਨਲ ਹਾਊਸਿੰਗ ਆਦਿ ਲਈ ਸਟੀਫਨ ਬਰੋਮਹੈਡ ਐਮ.ਪੀ. ਨੂੰ ਪਾਰਲੀਮਾਨੀ ਸਕੱਤਰ ਲਾਇਆ ਗਿਆ ਹੈ; ਊਰਜਾ ਅਤੇ ਕਲ਼ਾ ਦੇ ਖੇਤਰ ਲਈ ਬੈਨ ਫਰੈਂਕਲਿਨ ਐਮ.ਐਲ.ਸੀ. ਨੂੰ ਪਾਰਲੀਮਾਨੀ ਸਕੱਤਰ ਲਾਇਆ ਗਿਆ ਹੈ; ਖੇਤੀਬਾੜੀ ਅਤੇ ਜੰਗਲਾਤ ਮਾਮਲਿਆਂ ਲਈ ਕ੍ਰਿਸ ਗੁਲਾਪਟਿਸ ਐਮ.ਪੀ. ਨੂੰ ਪਾਰਲੀਮਾਨੀ ਸਕੱਤਰ ਲਾਇਆ ਗਿਆ ਹੈ; ਰਿਜਨਲ ਟੂਰਿਜ਼ਮ ਅਤੇ ਹੋਸਪਿਟੈਲਿਟੀ ਖੇਤਰ ਲਈ ਜਿਓਫ ਪਰੋਵੈਸਟ ਐਮ.ਪੀ. ਨੂੰ ਪਾਰਲੀਮਾਨੀ ਸਕੱਤਰ ਲਾਇਆ ਗਿਆ ਹੈ।