ਨਿਊ ਸਾਊਥ ਵੇਲਜ਼ ਦੇ ਖੇਤੀਬਾੜੀ ਮੰਤਰੀ ਨੂੰ ਵੀ ਹੋਇਆ ਕਰੋਨਾ, ਸਿਹਤ ਮੰਤਰੀ ਵੀ ਗਏ ਆਈਸੋਲੇਸ਼ਨ ਵਿੱਚ

ਤਾਜ਼ਾ ਖ਼ਬਰਾਂ ਮੁਤਾਬਿਕ, ਨਿਊ ਸਾਊਥ ਵੇਲਜ਼ ਦੇ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਦਾ ਕਰੋਨਾ ਟੈਸਟ ਦਾ ਨਤੀਜਾ ਪਾਜ਼ਿਟਿਵ ਆ ਗਿਆ ਹੈ ਅਤੇ ਇਸ ਦੇ ਨਾਲ ਹੀ ਸਿਹਤ ਮੰਤਰੀ ਬਰੈਡ ਹਜ਼ਰਡ ਨੇ ਵੀ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਦੀ ਰਾਤ ਨੂੰ, ਖੇਤੀਬਾੜੀ ਮੰਤਰੀ ਸ੍ਰੀ ਐਡਮ ਮਾਰਸ਼ਲ ਅਤੇ ਹੋਰ ਤਿੰਨ ਐਮ.ਪੀ. ਪੈਡਿੰਗਟਨ ਪੀਜ਼ਾ ਰੈਸਟੌਰੈਂਟ ਵਿੱਚ ਖਾਣਾ ਖਾਣ ਗਏ ਸਨ ਜਿਸ ਨੂੰ ਕਿ ਬਾਅਦ ਵਿੱਚ ਕਰੋਨਾ ਦੀਆਂ ਥਾਂਵਾਂ ਵਾਲੀਆਂ ਸੂਚੀਆਂ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਕਿਉਂਕਿ ਇੱਥੇ ਬੌਂਡੀ ਖੇਤਰ ਤੋਂ ਆਏ ਇੱਕ ਕਰੋਨਾ ਪਾਜ਼ਿਟਿਵ ਵਿਅਕਤੀ ਨੇ ਵੀ ਸ਼ਿਰਕਤ ਕੀਤੀ ਸੀ ਜਿਸ ਨਾਲ ਕਿ ਉਕਤ ਵਾਇਰਸ ਇਸ ਥਾਂ ਤੇ ਫੈਲਿਆ ਸੀ।
ਉਧਰ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੰਪਰਕ ਵੀ ਇੱਕ ਕੋਵਿਡ ਪਾਜ਼ਿਟਿਵ ਵਿਅਕਤੀ ਨਾਲ ਹੋਇਆ ਸੀ ਜਿਸ ਕਾਰਨ ਉਹ ਆਪਣੇ ਆਪ ਨੂੰ ਆਈਸੋਲੇਟ ਕਰ ਰਹੇ ਹਨ।