ਆਸਟ੍ਰੇਲੀਆ ਅੰਦਰ ਕਰੋਨਾ ਵੈਕਸੀਨ ਦੇ ਵਿਤਰਣ ਦੀ ਤਾਜ਼ਾ ਸਥਿਤੀ ਉਪਰ ਚੁੱਕੇ ਸਵਾਲ

ਲੇਬਰ ਪਾਰਟੀ ਦੇ ਨੇਤਾ ਐਨਥਨੀ ਐਲਬਨੀਜ਼ ਨੇ ਫੈਡਰਲ ਸਰਕਾਰ ਅਤੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਕਰੋਨਾ ਵੈਕਸੀਨ ਵਿਤਰਣ ਦੇ ਮਾਮਲਿਆਂ ਵਿੱਚ ਨਵੇਂ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਤੱਕ 3% ਹੀ ਅਜਿਹੇ ਬਾਲਿਗ ਲੋਕ ਹਨ ਜਿਨ੍ਹਾਂ ਨੂੰ ਕਿ ਕਰੋਨਾ ਵਾਇਰਸ ਦੀਆਂ ਡੋਜ਼ਾਂ ਦੇ ਦੋਹੇਂ ਸ਼ਾਟ ਉਪਲੱਭਧ ਹੋਏ ਹਨ ਅਤੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਸਾਰਿਆਂ ਨੂੰ ਉਕਤ ਵੈਕਸੀਨ ਕਦੋਂ ਅਤੇ ਕਿਵੇਂ ਮਿਲੇਗੀ। ਉਨ੍ਹਾਂ ਨੇ ਫੈਡਰਲ ਸਰਕਾਰ ਕੋਲੋਂ ਦੇਸ਼ ਵਿੱਚ ਚੱਲ ਰਹੇ ਹੋਟਲ ਕੁਆਰਨਟੀਨ ਸਿਸਟਮ ਦੇ ਫੇਲ੍ਹ ਹੋਣ ਬਾਰੇ ਵੀ ਸਵਾਲ ਪੁੱਛੇ ਹਨ ਅਤੇ ਕਿਹਾ ਕਿ ਕੌਮੀ ਪੱਧਰ ਉਪਰ ਕੁਆਰਨਟੀਨ ਮਾਮਲਿਆਂ ਵਿੱਚ ਸਰਕਾਰ ਕੀ ਕਰ ਰਹੀ ਹੈ….?
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਲੇਬਰ ਨੇਤਾ ਸ੍ਰੀ ਐਲਬਨੀਜ਼ ਬਾਰੇ ਕਿਹਾ ਕਿ ਉਨ੍ਹਾਂ ਨੂੰ ਨਕਾਰਾਤਮਕ ਪ੍ਰਸ਼ਨਾਂ ਨੂੰ ਘੜਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਸਰਕਾਰ ਦੇ ਸਹੀ ਪੱਖ ਉਪਰ ਵੀ ਨਜ਼ਰ ਮਾਰਨੀ ਚਾਹੀਦੀ ਹੈ।