ਸਿਡਨੀ ਵਿੱਚ ਚੱਲ ਰਹੇ ਆਊਅਬ੍ਰੇਕਾਂ ਕਾਰਨ, ਹੋਰਾਂ ਦੇ ਨਾਲ ਨਾਲ ਹੁਣ ਕੁਈਨਜ਼ਲੈਂਡ ਅਤੇ ਦੱਖਣੀ ਆਸਟ੍ਰੇਲੀਆ ਵੀ ਲੈਣ ਲੱਗੇ ਬਾਰਡਰ ਬੰਦ ਬਾਰੇ ਫੈਸਲੇ

ਸਿਡਨੀ ਵਿੱਚਲੇ ਕਰੋਨਾ ਦੇ ਨਵੇਂ ਮਾਮਲਿਆਂ ਕਾਰਨ ਸਮੁੱਚੇ ਦੇਸ਼ ਅੰਦਰ ਹੀ ਇੱਕ ਡਰ ਭੈਅ ਦਾ ਮਾਹੌਲ ਉਤਪੰਨ ਹੋ ਗਿਆ ਹੈ ਜਿਸ ਦੇ ਚਲਦਿਆਂ ਹੁਣ ਪੱਛਮੀ ਆਸਟ੍ਰੇਲੀਆ ਅਤੇ ਦੱਖਣੀ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ ਤੋਂ ਆਵਾਗਮਨ ਉਪਰ ਰੋਕਾਂ ਲਗਾਉਣ ਬਾਰੇ ਫੈਸਲੇ ਲੈ ਰਿਹਾ ਹੈ ਉਥੇ ਹੀ ਕੁਈਨਜ਼ਲੈਂਡ, ਵਿਕਟੌਰੀਆ ਅਤੇ ਤਸਮਾਨੀਆ ਰਾਜਾਂ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਸਿਡਨੀ ਵਿਚਲੇ 7 ਹਾਟਸਪਾਟਾਂ (ਸਿਡਨੀ ਸ਼ਹਿਰ, ਵਾਵਰਲੇ, ਰੈਂਡਵਿਕ, ਕੈਨੇਡਾ ਬੇਅ, ਇਨਰ ਵੈਸਟ, ਬੇਅ-ਸਾਈਡ, ਵੂਲਾਹਾਰਾ) ਨਾਲ ਆਵਾਗਮਨ ਉਪਰ ਰੋਕ ਲਗਾ ਦਿੱਤੀ ਹੈ।
ਪੱਛਮੀ ਆਸਟ੍ਰੇਲੀਆ ਨੇ ਤਾਂ ਤਾਜ਼ੇ ਐਲਾਨ ਵਿੱਚ ਕਿਹਾ ਹੈ ਕਿ ਅਜਿਹੇ ਲੋਕ ਜੋ ਨਿਊਜ਼ੀਲੈਂਡ ਤੋਂ ਆਏ ਹਨ ਅਤੇ ਹਾਲ ਵਿੱਚ ਹੀ ਸ਼ੱਕ ਦੇ ਦਾਇਰੇ ਵਿੱਚ ਆਉਣ ਵਾਲੀਆਂ ਥਾਂਵਾਂ ਉਪਰ ਸ਼ਿਰਕਤ ਆਦਿ ਕਰ ਚੁਕ ਹਨ ਤਾਂ ਤੁਰੰਤ ਆਪਣੇ ਆਪ ਨੂੰ 14 ਦਿਨਾਂ ਲਈ ਸੈਲਫ-ਕੁਆਰਨਟੀਨ ਕਰਨ।
ਜ਼ਿਕਰਯੋਗ ਹੈ ਕਿ ਜਦੋਂ ਦਾ ਬੌਂਡੀ ਇਲਾਕੇ ਵਾਲੇ ਕਲਸਟਰ ਦੇ ਆਂਕੜੇ 31 ਹੋਏ ਹਨ, ਮੁੱਖ ਸਿਹਤ ਅਫ਼ਸਰ ਪੌਲ ਕੈਲੀ ਨੇ ਸੱਤਾਂ ਕਾਂਸਲਾਂ ਨੂੰ ਹੀ ਕਰੋਨਾ ਵਾਇਰਸ ਦੇ ਹਾਟਸਪਾਟ ਐਲਾਨ ਦਿੱਤਾ ਹੈ।