ਸਿਡਨੀ ਵਿਚਲਾ ਕਰੋਨਾ ਕਲਸਟਰ ਵੱਧ ਕੇ ਹੋਇਆ 21 -ਵਿਕਟੌਰੀਆ ਅਤੇ ਨਿਊਜ਼ੀਲੈਂਡ ਵੱਲੋਂ ਯਾਤਰੀਆਂ ਲਈ ਪਾਬੰਧੀਆਂ ਦੇ ਐਲਾਨ

ਸਿਡਨੀ ਵਿਚਲੇ ਕਰੋਨਾ ਦੇ ਹਾਲ ਵਿੱਚ ਹੋਏ ਆਊਟਬ੍ਰੇਕ ਦੇ ਮਾਮਲਿਆਂ ਦੀ ਗਿਣਤੀ 10 ਤੋਂ ਵੱਧ ਕੇ 21 ਹੋ ਗਈ ਹੈ ਅਤੇ ਇਸ ਦੇ ਨਾਲ ਹੀ ਨਿਊਜ਼ੀਲੈਂਡ ਅਤੇ ਵਿਕਟੌਰੀਆ ਨੇ ਸਿਡਨੀ ਦਾ ਆਵਾਗਮਨ ਕਰਨ ਵਾਲੇ ਯਾਤਰੀਆਂ ਲਈ ਪਾਬੰਧੀਆਂ ਦੇ ਐਲਾਨ ਕਰ ਦਿੱਤੇ ਹਨ।

ਵਿਕਟੌਰੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਅੱਜ ਯਾਨੀ ਕਿ 23 ਜੂਨ ਨੂੰ ਸਵੇਰ ਦੇ 1 ਵਜੇ ਤੋਂ ਸਿਡਨੀ ਦੇ 7 ਹਾਟਸਪਾਟਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਪਾਬੰਧੀਆਂ ਲਾਗੂ ਹਨ ਅਤੇ ਉਨ੍ਹਾਂ ਨੂੰ ਇੱਥੇ ਆਉਣ ਤੇ 14 ਦਿਨਾਂ ਲਈ ਕੁਆਰਨਟੀਨ ਕੀਤਾ ਜਾਣਾ ਲਾਜ਼ਮੀ ਹੈ।

ਵਿਕਟੌਰੀਆ ਦੇ ਰਹਿਣ ਵਾਲਿਆਂ ਲਈ ਰੈਡ ਜ਼ੋਨ ਪਰਮਿਟ ਲੈਣਾ ਜ਼ਰੂਰੀ ਹੈ ਪਰੰਤੂ ਕੁਆਰਨਟੀਨ ਉਨ੍ਹਾਂ ਨੂੰ ਵੀ ਹੋਣਾ ਪਵੇਗਾ।

ਨਿਊਜ਼ਲੈਂਡ ਨੇ ਬੀਤੇ ਕੱਲ੍ਹ, ਮੰਗਲਵਾਰ ਰਾਤ ਦੇ 9.59 (ਆਸਟ੍ਰੇਲੀਆਈ ਸਮਾਂ) ਅਤੇ ਨਿਊਜ਼ੀਲੈਂਡ ਦੇ ਸਮੇਂ ਮੁਤਾਬਿਕ ਰਾਤ ਦੇ 11.59 ਤੋਂ ਨਿਊ ਸਾਊਥ ਵੇਲਜ਼ ਤੋਂ ਆਉਣ ਜਾਣ ਲਈ ਕੁਆਰਨਟੀਨ ਮੁਕਤ ਯਾਤਰਾਵਾਂ ਉਪਰ ਹਾਲ ਦੀ ਘੜੀ ਰੋਕ ਲਗਾ ਦਿੱਤੀ ਹੈ।