ਬਾਰਨੇਬੀ ਜਾਇਸੀ ਮੁੜ ਤੋਂ ਚੁਣੇ ਗਏ ਵਧੀਕ ਪ੍ਰਧਾਨ ਮੰਤਰੀ -ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕੀਤਾ ਸਵਾਗਤ

ਸਾਢੇ ਤਿੰਨ ਕੁ ਸਾਲ ਪਹਿਲਾਂ, ਬਾਰਨੇਬੀ ਜਾਇਸੀ, ਜੋ ਕਿ ਇੱਕ ਸਕੈਂਡਲ ਦੇ ਘੇਰੇ ਵਿੱਚ ਘਿਰ ਜਾਣ ਕਾਰਨ ਆਪਣੇ ਮੌਜੂਦਾ ਅਹੁਦੇ (ਵਧੀਕ ਪ੍ਰਧਾਨ ਮੰਤਰੀ) ਤੋਂ ਅਸਤੀਫ਼ਾ ਦੇ ਗਏ ਸਨ, ਮੁੜ ਤੋਂ ਆਪਣੇ ਅਹੁਦੇ ਲਈ ਚੁਣੇ ਗਏ ਹਨ ਅਤੇ ਵਧੀਕ ਪ੍ਰਧਾਨ ਮੰਤਰੀ ਦੇ ਅਹੁਦੇ ਉਪਰ ਬਿਰਾਜਮਾਨ ਹੋ ਗਏ ਹਨ। ਇਸ ਚੋਣ ਮੁਕਾਬਲੇ ਵਿੱਚ ਉਨ੍ਹਾਂ ਨੇ ਆਪਣੇ ਪ੍ਰਤੀਦਵੰਧੀ ਮਾਈਕਲ ਮੈਕ ਕੋਰਮੈਕ ਨੂੰ ਹਰਾਇਆ ਹੈ।
ਕੁਈਨਜ਼ਲੈਂਡ ਸੈਨੈਟਰ ਮੈਟ ਕੈਨਾਵੈਨ ਨੇ ਸ੍ਰੀ ਜਾਇਸੀ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਸ੍ਰੀ ਜਾਇਸੀ, ਪੇਂਡੂ ਆਸਟ੍ਰੇਲੀਆ ਦੇ ਪ੍ਰਮੁੱਖ ਨੇਤਾ ਹਨ ਜਿਨ੍ਹਾਂ ਨੇ ਕਿ ਦਿਨ ਰਾਤ ਸਥਾਨਕ ਖੇਤਰਾਂ (ਰੌਜ਼ਗਾਰ, ਉਦਯੋਗ, ਭਾਈਚਾਰਾ ਆਦਿ) ਵਿੱਚ ਵਧੀਆ ਕਾਰਗੁਜ਼ਾਰੀ ਨਿਭਾਈ ਹੈ ਅਤੇ ਉਮੀਦ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਆਪਣਾ ਕੰਮ ਕਰਦੇ ਰਹਿਣਗੇ।
ਨੈਸ਼ਨਲ ਪਾਰਟੀ ਦੀਆਂ ਕੁੱਝ ਮਹਿਲਾ ਨੇਤਾਵਾਂ ਨੇ ਇਸ ਵਾਪਸੀ ਉਪਰ ਖੁਸ਼ੀ ਜ਼ਾਹਿਰ ਨਾ ਕਰਦਿਆਂ ਕਿਹਾ ਹੈ ਕਿ ਇਹ ਠੀਕ ਨਹੀਂ ਹੈ ਕਿਉਂਕਿ ਸ੍ਰੀ ਜਾਇਸੀ ਉਪਰ ਮਹਿਲਾਵਾਂ ਪ੍ਰਤੀ ਮਾੜੇ ਵਿਵਹਾਰ ਦੇ ਕਈ ਗੰਭੀਰ ਇਲਜ਼ਾਮ ਲੱਗੇ ਸਨ।