ਕਿਊ-ਆਨਨ ਮਾਮਲੇ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਝਾੜਿਆ ਆਪਣਾ ਪੱਲਾ -ਕਿਹਾ ਟਿਮ ਸਟੀਵਾਰਟ ਨੂੰ ਬਹੁਤ ਸਮੇਂ ਤੋਂ ਮਿਲੇ ਹੀ ਨਹੀਂ

ਕਿਊ-ਆਨਨ ਮਾਮਲਾ ਜੋ ਕਿ ਡੋਨਾਲਡ ਟਰੰਪ ਦੇ ਹਮਾਇਤੀਆਂ ਵੱਲੋਂ ਉਠਾਇਆ ਗਿਆ ਸੀ ਅਤੇ ਇਸ ਵਿੱਚ ਇਲਜ਼ਾਮ ਲਗਾਏ ਗਏ ਸਨ ਕਿ ਕੁੱਝ ਨਰਭਖ਼ਸ਼ੀ ਅਤੇ ਗੈਰ-ਸਮਾਜਿਕ (ਸੈਟਨਿਕ ਅਤੇ ਕੈਨਿਬਲਿਸਟਿਕ) ਲੋਕਾਂ ਵੱਲੋਂ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਸਬੰਧੀ ਰੈਕਟ ਚਲਾਏ ਜਾਂਦੇ ਹਨ ਅਤੇ ਕੁੱਝ ਲੋਕਾਂ ਵੱਲੋਂ ਖੁਲੇਆਮ ਤੌਰ ਤੇ ਇਸ ਵਿੱਚ ਸ਼ਾਮਿਲ ਟਿਮ ਸਟੀਵਾਰਟ ਅਤੇ ਉਸਦੀ ਪਤਨੀ ਨੂੰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਖਾਸਮ ਖਾਸ ਦੋਸਤ ਵੀ ਕਿਹਾ ਜਾਂਦਾ ਹੈ ਜਿਸਤੋਂ ਕਿ ਪ੍ਰਧਾਨ ਮੰਤਰੀ ਨੇ ਆਪਣਾ ਪੱਲਾ ਝਾੜਿਦਿਆਂ ਕਿਹਾ ਕਿ ਇਹ ਠੀਕ ਹੈ ਕਿ ਉਹ ਉਨ੍ਹਾਂ ਦਾ ਦੋਸਤ ਹੈ ਪਰੰਤੂ ਉਸਦੇ ਵਿਚਾਰ ਉਨ੍ਹਾਂ ਨਾਲ ਨਹੀਂ ਮਿਲਦੇ ਅਤੇ ਉਹ ਤਾਂ ਬਹੁਤ ਲੰਬੇ ਸਮਿਆਂ ਤੋਂ ਉਨ੍ਹਾਂ ਨੂੰ ਮਿਲਿਆ ਵੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਉਸਦੀ ਪਤਨੀ ਨਾਲ ਉਨ੍ਹਾਂ ਦੀ ਜ਼ਿਆਦਾ ਗੱਲਬਾਤ ਹੁੰਦੀ ਹੈ ਪਰੰਤੂ ਉਹ (ਟਿਮ) ਕੀ ਕਰਦਾ ਹੈ ਇਸ ਬਾਬਤ ਉਨ੍ਹਾਂ ਦਾ ਕੋਈ ਬਾ-ਵਸਤਾ ਨਹੀਂ ਹੈ। ਕੁੱਝ ਲੋਕ ਮਹਿਜ਼ ਝੂਠੀ ਸ਼ੋਹਰਤ ਹਾਸਿਲ ਕਰਨ ਵਾਸਤੇ ਉਨ੍ਹਾਂ ਉਪਰ ਅਜਿਹੇ ਇਲਜ਼ਾਮ ਲਗਾ ਰਹੇ ਹਨ ਜੋ ਕਿ ਬੇ-ਬੁਨਿਆਦ ਹਨ ਅਤੇ ਉਹ ਅਜਿਹੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਉਪਰ ਲਗਾਏ ਗਏ ਇਲਜ਼ਾਮਾਂ ਵਿੱਚ ਅਜਿਹੇ ਹਵਾਲੇ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਇੱਕ ਵਾਰੀ ਉਨ੍ਹਾਂ ਦੀ ਸਪੀਚ ਵਿੱਚ ਟਿਮ ਸਟੀਵਾਰਟ ਨੇ ਆਪੱਤੀ ਜਨਕ ਸ਼ਬਦ ਵੀ ਸ਼ਾਮਿਲ ਕਰ ਦਿੱਤੇ ਸਨ ਅਤੇ ਉਸਦੀ ਪਤਨੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਬੀਤੇ ਸਾਲ ਤੱਕ ਤਾਂ ਕੰਮ ਵੀ ਕਰਦੀ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਬੀਤੇ ਨਵੇਂ ਸਾਲ ਨੂੰ ਇਕੱਠਿਆਂ ਹੀ ਜਸ਼ਨ ਮਨਾਏ ਸਨ ਅਤੇ ਉਸ ਸਮਿਆਂ ਦੌਰਾਨ ਉਨ੍ਹਾਂ ਲੇ ਹਵਾਈ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਸੀ।