ਕੈਨੇਡਾ : ਗੈਰ ਜ਼ਰੂਰੀ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀਆਂ 21 ਜੁਲਾਈ ਤੱਕ ਵਧਾਈਆਂ

ਸਰੀ -ਕੈਨੇਡਾ ਵੱਲੋਂ ਗੈਰ ਜ਼ਰੂਰੀ ਅੰਤਰਰਾਸ਼ਟਰੀ ਯਾਤਰਾ ‘ਤੇ ਆਪਣੀਆਂ ਸਰਹੱਦੀ ਪਾਬੰਦੀਆਂ ਇਕ ਮਹੀਨੇ ਲਈ ਹੋਰ ਵਧਾ ਦਿੱਤੀਆਂ ਗਈਆਂ ਹਨ। ਇਹ ਪਾਬੰਦੀਆਂ ਕੈਨੇਡਾ ਅਤੇ ਅਮਰੀਕਾ ਦਰਮਿਆਨ ਯਾਤਰਾ ਉਪਰ ਵੀ ਲਾਗੂ ਹੋਣਗੀਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਪਾਬੰਦੀਆਂ ਦੀ ਮਿਆਦ 21 ਜੂਨ ਨੂੰ ਖਤਮ ਹੋਣ ਜਾਣੀ ਸੀ ਪਰ ਹੁਣ ਪਾਬੰਦੀਆਂ 21 ਜੁਲਾਈ 2021 ਤੱਕ ਜਾਰੀ ਰਹਿਣਗੀਆਂ।

ਇਹ ਐਲਾਨ ਅੱਜ ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੀਤਾ ਹੈ। ਬਿਲ ਬਲੇਅਰ ਦਾ ਕਹਿਣਾ ਹੈ ਕਿ ਸਰਕਾਰ ਸਾਰੇ ਕੈਨੇਡੀਅਨਾਂ ਨੂੰ ਵੈਕਸੀਨੇਟ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਸਬੰਧੀ ਹੋਰ ਵੇਰਵੇ ਸੋਮਵਾਰ ਨੂੰ ਦਿੱਤੇ ਜਾਣਗੇ।

(ਹਰਦਮ ਮਾਨ) +1 604 308 6663
maanbabushahi@gmail.com