ਗ੍ਰੇਟਰ ਸਿਡਨੀ ਵਿੱਚ ਲਗਾਏ ਜਾਣਗੇ 45,000 ਦਰਖ਼ਤ -ਰਾਬ ਸਟੋਕਸ

ਪਲਾਨਿੰਗ ਅਤੇ ਜਨਤਕ ਥਾਂਵਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਜਨਤਕ ਕਰਦਿਆਂ ਕਿਹਾ ਕਿ ਗ੍ਰੇਟਰ ਸਿਡਨੀ ਖੇਤਰ ਨੂੰ ਹਰਾ ਭਰਾ ਬਣਾਉਣ ਵਾਸਤੇ ਰਾਜ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਇਸ ਵਾਸਤੇ 20,000 ਦੇ ਕਰੀਬ ਦਰਖ਼ਤ ਕਾਂਸਲਾਂ ਵੱਲੋਂ ਲਗਾਏ ਜਾ ਰਹੇ ਹਨ ਜਦੋਂ ਕਿ ਘਰੇਲੂ ਲੋਕਾਂ ਵੱਲੋਂ ਵੀ ਸਰਕਾਰ ਦਾ ਹੋਰ 25,000 ਦਰਖ਼ਤ ਲਗਾਉਣ ਦਾ ਟੀਚਾ ਜਾਰੀ ਹੈ।
ਇਸ ਵਾਸਤੇ ਬਨਿੰਗਜ਼ ਖੇਤਰ ਵਿੰਚ ਨਾਰੇਲਨ ਸਟੋਰ ਉਪਰ ਸਰਕਾਰ ਵੱਲੋਂ 26,500 ਦਰਖ਼ਤਾਂ ਦੇ ਬੂਟੇ ਰਖਵਾਏ ਗਏ ਹਨ ਅਤੇ ਚਾਹਵਾਨਾਂ ਨੂੰ ਅਪੀਲ ਹੈ ਕਿ ਉਹ ਇੱਥੋਂ ਇੱਕ ਦਰਖ਼ਤ ਦਾ ਬੂਟਾ, ਪ੍ਰਤੀ ਵਿਅਕਤੀ ‘ਮੁਫ਼ਤ’ ਲੈ ਜਾ ਸਕਦੇ ਹਨ।
ਕੈਮਡਨ ਤੋਂ ਐਮ.ਪੀ. ਪੀਟਰ ਸਿਜਗ੍ਰੀਵਜ਼ ਨੇ ਕਿਹਾ ਕਿ ਸਰਕਾਰ ਦਾ ਇਹ ਵਧੀਆ ਕਦਮ ਹੈ ਅਤੇ ਖੇਤਰ ਨੂੰ ਹਰਿਆਵਾਲਾ ਬਣਾਉਣ ਖਾਤਰ ਸਰਕਾਰ, ਲੋਕਾਂ ਦੇ ਸਹਿਯੋਗ ਨਾਲ, ਵਧੀਆ ਕਾਰਗੁਜ਼ਾਰੀ ਕਰ ਰਹੀ ਹੈ।
ਸ੍ਰੀ ਰਾਬ ਸਟੋਕਸ ਨੇ ਇਸ ਕੰਮ ਲਈ 9.9 ਮਿਲੀਅਨ ਡਾਲਰਾਂ ਦੀ ਗ੍ਰਾਂਟ ਵੀ ਜਾਰੀ ਕੀਤੀ ਹੈ ਅਤੇ ਇਹ ਗ੍ਰਾਂਟ ਸਥਾਨਕ 23 ਕਾਂਸਲਾਂ ਨੂੰ 20,000 ਦਰਖ਼ਤ ਲਗਾਉਣ ਖਾਤਰ ਦਿੱਤੀ ਜਾ ਰਹੀ ਹੈ।
ਇਸ ਵਾਸਤੇ ਸਥਾਨਕ ਬਨਿੰਗਜ਼ ਸਟੋਰ ਵਿਖੇ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਦਰਖ਼ਤਾਂ ਦੇ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਆਪਣੇ ਨਜ਼ਦੀਕੀ ਸਟੋਰਾਂ ਦੀ ਜਾਣਕਾਰੀ ਲੈਣ ਲਈ www.dpie.nsw.gov.au/free-tree ਲਿੰਕ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਯੋਗ ਅਰਜ਼ੀ ਧਾਰਕਾਂ ਦੀ ਜਾਣਕਾਰੀ ਲਈ ਇਸ www.dpie.nsw.gov.au/greeningourcitygrants ਲਿੰਕ ਉਪਰ ਵਿਜ਼ਟ ਕਰੋ।