ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਨਵੇਂ ਸੰਸਕਰਣ -ਡੈਲਟਾ ਵੇਰੀਐਂਟ, ਤੋਂ ਹੈ ਖ਼ਤਰਾ -ਬਰੈਡ ਹੈਜ਼ਰਡ

ਦੋ ਨਵੇਂ ਮਾਮਲੇ ਦਰਜ

ਰਾਜ ਦੇ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਆਪਣੇ ਇੱਕ ਬਿਆਨ ਰਾਹੀਂ ਦੱਸਿਆ ਕਿ ਰਾਜ ਅੰਦਰ ਕਰੋਨਾ ਦੇ ਨਵੇਂ ਸੰਸਕਰਣ -ਡੈਲਟਾ ਵੇਰੀਐਂਟ ਕਾਰਨ ਖ਼ਤਰਾ ਮਹਿਸੂਸ ਕੀਤਾ ਜਾਣਾ ਵਾਜਿਬ ਹੈ ਕਿਉਂਕਿ ਰਾਜ ਅੰਦਰ ਉਕਤ ਸੰਸਕਰਣ ਨਾਲ ਪੀੜਿਤ ਦੋ ਹੋਰ ਮਾਮਲੇ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਨੇ ਬੋਂਡੀ ਜੰਕਸ਼ਨ ਵੈਸਟਫੀਲਡ ਸ਼ਾਪਿੰਗ ਸੈਂਟਰ ਦੇ ਦੁਕਾਨਾਂ ਆਦਿ ਵਰਗੀਆਂ ਥਾਵਾਂ ਉਪਰ (12 ਜੂਨ 11 ਵਜੇ ਸਵੇਰ ਤੋਂ ਦੋਪਹਿਰ ਤੱਕ ਅਤੇ 13 ਜੂਨ ਦੁਪਹਿਰ 1-2 ਤੋਂ 4-4:30 ਤੱਕ ਦੌਰਾਨ) ਸ਼ਿਰਕਤ ਕਰਨ ਵਾਲਿਆਂ ਨੂੰ ਆਪਣਾ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਵੀ ਕੀਤੀ।
ਨਵੇਂ ਮਿਲੇ ਕਰੋਨਾ ਦੇ ਮਾਮਲਿਆਂ ਵਿੱਚ ਇੱਕ 40ਵਿਆਂ ਸਾਲਾਂ ਦੀ ਮਹਿਲਾ ਸ਼ਾਮਿਲ ਹੈ ਜੋ ਕਿ ਬੋਂਡੀ ਜੰਕਸ਼ਨ ਵੈਸਟਫੀਲਡ ਵਿਖੇ ਗਈ ਸੀ ਅਤੇ ਇਸ ਤੋਂ ਇਲਾਵਾ ਇੱਕ 30ਵਿਆਂ ਸਾਲਾਂ ਦਾ ਵਿਅਕਤੀ ਵੀ ਉਕਤ ਸ਼ਾਪਿੰਗ ਸੈਂਟਰ ਵਿੱਚ ਗਿਆ ਸੀ ਅਤੇ ਇਸਤੋਂ ਬਾਅਦ ੳਹ ਵਿਅਕਤੀ ਵੋਲੋਨਗੌਂਗ ਅਤੇ ਫੇਅਰੀ ਮੀਡੋ ਦੇ ਬਰੋਕਨ ਡਰਮ ਕੈਫੇ ਵਿੱਚ ਵੀ ਗਿਆ ਸੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 26,631 ਕਰੋਨਾ ਟੈਸਟ ਕੀਤੇ ਗਏ ਹਨ ਪਰੰਤੂ ਸਿਹਤ ਅਧਿਕਾਰੀਆਂ ਅਤੇ ਸਰਕਾਰ ਨੇ ਇਸ ਗਿਣਤੀ ਦਾ ਟੀਚਾ 40,000 ਤੋਂ 50,000 ਮਿੱਥਿਆ ਹੋਇਆ ਹੈ ਇਸ ਵਾਸਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਟੈਸਟ ਕਰਵਾਉਣ ਵਾਸਤੇ ਅੱਗੇ ਆਉਣ।
ਸਰਕਾਰ ਵੱਲੋਂ ਸ਼ੱਕੀ ਥਾਂਵਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਅਤੇ ਇਨ੍ਹਾਂ ਥਾਂਵਾਂ ਵਿੱਚ ਬੌਂਡੀ ਜੰਕਸ਼ਨ, ਨਿਊ ਟਾਊਲ, ਰੈਡਫਰਨ, ਨਾਰਥਮੀਡ, ਵਾਕਲੌਜ਼ ਅਤੇ ਲੇਸ਼ਾਰਡ ਆਦਿ ਥਾਂਵਾਂ ਵੀ ਸ਼ਾਮਿਲ ਹਨ।