ਸਿਡਨੀ ਵਿੱਚ ਵੀ ਕਰੋਨਾ ਦਾ ਇੱਕ ਹੋਰ ਮਾਮਲਾ ਦਰਜ -ਜਨਤਕ ਵਾਹਨਾਂ ਵਿੱਚ ਫੇਸ ਮਾਸਕ ਲਾਜ਼ਮੀ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਆਂਕੜਿਆਂ ਅਨੁਸਾਰ, ਸਿਡਨੀ ਵਿੱਚ ਇੱਕ 50ਵਿਆਂ ਸਾਲਾਂ ਦਾ ਵਿਅਕਤੀ ਕਰੋਨਾ ਪਾਜ਼ਿਟਿਵ ਪਾਇਆ ਗਿਆ ਹੈ ਜਿਸਨੇ ਕਿ ਬੀਤੇ ਹਫ਼ਤੇ ਦੇ ਆਖੀਰ ਵਿੱਚ (ਸ਼ਨਿਚਰਵਾਰ ਨੂੰ) ਬੌਂਡੀ ਜੰਕਸ਼ਨ ਵਿਖੇ ਸ਼ਿਰਕਤ ਕੀਤੀ ਸੀ। ਉਕਤ ਵਿਅਕਤੀ ਦੇ ਘਰਦਿਆਂ ਦੇ ਵੀ ਕਰੋਨਾ ਟੈਸਟ ਹੋਏ ਹਨ ਪਰੰਤੂ ਸਭ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਇਸ ਦੇ ਬਾਵਜੂਦ ਵੀ ਉਨ੍ਹਾਂ ਨੁੰ 14 ਦਿਨਾਂ ਲਈ ਕੁਆਰਨਟੀਨ ਕੀਤਾ ਗਿਆ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਕਿਹਾ ਕਿ ਸ਼ੱਕੀ ਥਾਂਵਾਂ ਦੀ ਸੂਚੀ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਦਿੱਤੀਆਂ ਜਾ ਰਹੀਆਂ ਹਦਾਇਤਾਂ ਉਪਰ ਫੌਰਨ ਅਮਲ ਕਰਨ ਅਤੇ ਅੱਜ ਸ਼ਾਮ ਦੇ 4 ਵਜੇ ਤੋਂ ਸਿਡਨੀ ਵਿਚਲੀਆਂ ਜਨਤਕ ਵਾਹਨਾਂ ਆਦਿ ਵਿੱਚ ਫੇਸ ਮਾਸਕ ਪਾਉਣੇ, ਅਗਲੇ 5 ਦਿਨਾਂ ਲਈ ਲਾਜ਼ਮੀ ਕਰ ਦਿੱਤੇ ਜਾ ਰਹੇ ਹਨ।