ਜੀ-7 ਤੋਂ ਪਰਤਿਆ ਆਸਟ੍ਰੇਲੀਆ ਸਰਕਾਰ ਦਾ ਡੈਲੀਗੇਸ਼ਨ -ਪ੍ਰਧਾਨ ਮੰਤਰੀ ਸਮੇਤ ਸਭ ਹੋਏ ਕੁਆਰਨਟੀਨ

ਹਾਲ ਵਿੱਚ ਹੀ ਹੋਈ ਜੀ-7 ਮੀਟਿੰਗ ਵਿੱਚ ਭਾਗ ਲੈਣ ਲਈ ਆਸਟ੍ਰੇਲੀਆ ਤੋਂ ਗਿਆ ਹੋਇਆ 40 ਮਹੱਤਵਪੂਰਨ ਨੇਤਾਵਾਂ ਅਤੇ ਹੋਰ ਸਟਾਫ ਮੈਂਬਰਾਂ ਦਾ ਡੈਲੀਗੇਸ਼ਨ, ਸਿੰਗਾਪੁਰ ਅਤੇ ਯੂਰਪ ਦੀਆਂ ਮੀਟਿੰਗਾਂ ਵਿੱਚ ਭਾਗ ਲੈਣ ਤੋਂ ਬਾਅਦ, ਵਾਪਿਸ ਕੈਨਬਰਾ ਪਰਤ ਆਇਆ ਹੈ ਅਤੇ ਸਭ ਨੂੰ 14 ਦਿਨਾਂ ਲਈ ਕੁਆਰਨਟੀਨ ਵਿੱਚ ਰੱਖਿਆ ਗਿਆ ਹੈ।
ਇਸ ਡੈਲੀਗੇਸ਼ਨ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਉਨ੍ਹਾਂ ਦੇ ਮੰਤਰਾਲੇ ਦਾ ਹੋਰ ਸਟਾਫ ਦੇ ਨਾਲ ਨਾਲ ਇਸ ਵਿੱਚ ਪੱਤਰਕਾਰ ਵਰਗ ਵੀ ਸ਼ਾਮਿਲ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਇੱਕ ਲਾਜ ਵਿੱਚ ਕੁਆਰਨਟੀਨ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
ਉਪਰੋਕਤ ਸਟਾਫ ਵਿੱਚੋਂ 30 ਜਣਿਆਂ ਨੂੰ ਤਾਂ ਆਸਟ੍ਰੇਲੀਆਈ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀਆਂ ਦੇ ਹੋਸਟਲ ਵਿੱਚ ਆਈਸੋਲੇਟ ਕੀਤਾ ਗਿਆ ਹੈ ਜਦੋਂ ਕਿ 10 ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਕੁਆਰਨਟੀਨ ਕੀਤਾ ਗਿਆ ਹੈ।