ਅਗਲੇ 4 ਸਾਲਾਂ ਵਿੱਚ ਆਸਟ੍ਰੇਲੀਆ ਹੋ ਸਕਦਾ ਹੈ ‘ਏਡਜ਼ ਮੁੱਕਤ’, ਚਾਹੀਦੇ ਹਨ 53 ਮਿਲੀਅਨ ਡਾਲਰ -ਆਸਟ੍ਰੇਲੀਆਈ ਫੈਡਰੇਸ਼ਨ

ਦੇਸ਼ ਅੰਦਰ ਏਡਜ਼ ਦੀ ਰੋਕਥਾਮ ਲਈ ਕੰਮ ਕਰ ਰਹੀ ਸੰਸਥਾ (Australian Federation of AIDS Organisations) ਨੇ ਫੈਡਰਲ ਸਰਕਾਰ ਨੂੰ ਇੱਕ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਹੈ ਕਿ ਜੇਕਰ ਫੈਡਰਲ ਸਰਕਾਰ ਨਵੀਆਂ ਖੋਜਾਂ, ਦਵਾਈਆਂ, ਅਤੇ ਪ੍ਰਚਾਰ ਪ੍ਰਸਾਰ ਦੇ ਮਾਧਿਅਮਾਂ ਲਈ 53 ਮਿਲੀਅਨ ਡਾਲਰਾਂ ਦਾ ਬਜਟ ਜਾਰੀ ਕਰ ਦਿੰਦੀ ਹੈ ਤਾਂ ਫੈਡਰੇਸ਼ਨ ਇਹ ਭਰੋਸਾ ਦਿਵਾਉਂਦੀ ਹੈ ਕਿ ਸਾਲ 2025 ਤੱਕ ਦੇਸ਼ ਦੇ ਅੰਦਰੋਂ ਏਡਜ਼ ਨਾਮ ਦੀ ਭਿਆਨਕ ਬਿਮਾਰੀ ਜੜ੍ਹ ਤੋਂ ਖ਼ਤਮ ਕੀਤੀ ਜਾ ਸਕਦੀ ਹੈ।
ਸੰਸਥਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਡੈਰਿਲ ਓ ਡੋਨਲ ਨੇ ਕਿਹਾ ਕਿ ਇਸ ਨਾਲ ਸਰਕਾਰ ਦੇ ਸਿਹਤ ਸੁਵਿਧਾਵਾਂ ਆਦਿ ਲਈ ਖਰਚ ਕੀਤੇ ਜਾਣ ਵਾਲੇ 1.4 ਬਿਲੀਅਨ ਡਾਲਰਾਂ ਦੀ ਬਚਤ ਹੋਵੇਗੀ ਅਤੇ 6,000 ਐਚ.ਆਈ.ਵੀ. ਮਾਮਲਿਆਂ ਤੋਂ ਵੀ ਮੁਕਤੀ ਮਿਲੇਗੀ।