ਸਿਡਨੀ ਵਿਚਲੇ ਕੁਆਰਨਟੀਨ ਹੋਟਲ ਦੇ ਕਰੋਨਾ ਮਾਮਲੇ ਦੇ ਸੌਮੇ ਦੀ ਪੜਤਾਲ ਜਾਰੀ

ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ, ਕੈਰੀ ਚੈਂਟ ਨੇ ਦੱਸਿਆ ਕਿ ਸਿਡਨੀ ਦੇ ਰੈਡੀਸਨ ਬਲੂ ਕੁਆਰਨਟੀਨ ਵਾਲੇ ਹੋਟਲ ਵਿੱਚ ਮਿਲੇ ਇੱਕ ਹੋਰ ਕਰੋਨਾ ਦੇ ਮਾਮਲੇ (ਅਲਫਾ ਸਟ੍ਰੇਨ ਬੀ.1.1.7) ਦੇ ਅਸਲ ਸ੍ਰੋਤ ਦੀ ਪੜਤਾਲ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਬਾਬਤ ਖੁਲਾਸਾ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਉਕਤ ਵਾਇਰਸ ਤੋਂ ਪੀੜਿਤ ਪਤੀ ਪਤਨੀ 3 ਜੂਨ ਨੂੰ ਕਰੋਨਾ ਟੈਸਟ ਪਾਜ਼ਿਟਿਵ ਪਾਇਆ ਗਿਆ ਸੀ ਅਤੇ ਇਨ੍ਹਾਂ ਤੋਂ ਇਲਾਵਾ ਇੱਕ ਹੋਰ ਵਿਅਕਤੀ ਦਾ ਵੀ ਟੈਸਟ ਉਦੋਂ ਹੀ ਹੋਇਆ ਸੀ ਪਰੰਤੂ ਉਸਦੀ ਰਿਪੋਰਟ ਪਹਿਲਾਂ ਤਾਂ ਨੈਗੇਟਿਵ ਆ ਗਈ ਸੀ ਪਰੰਤੂ 5 ਜੂਨ ਨੂੰ ਉਸ ਦਾ ਟੈਸਟ ਦੋਬਾਰਾ ਕੀਤਾ ਗਿਆ ਸੀ ਅਤੇ ਉਹ ਵੀ ਕੋਵਿਡ ਪਾਜ਼ਿਟਿਵ ਆਇਆ ਸੀ। ਅਤੇ ਇਹ ਤਿੰਨੋ ਹੀ ਯਾਤਰੀ 1 ਜੂਨ ਨੂੰ ਦੋਹਾ (ਕਤਰ) ਤੋਂ ਫਲਾਈਟ ਰਾਹੀਂ ਆਏ ਸਨ।
ਉਕਤ ਤਿੰਨਾਂ ਨੂੰ ਹੀ ਹੋਟਲ ਰੈਡੀਸਨ ਬਲੂ ਵਿੱਚੋਂ ਕੱਢ ਕੇ ਸਪੈਸ਼ਲ ਸਿਹਤ ਸੁਵਿਧਾਵਾਂ ਵਾਲੀ ਥਾਂ ਉਪਰ ਰੱਖਿਆ ਗਿਆ ਹੈ ਜਿੱਥੇ ਕਿ ਉਹ ਜ਼ੇਰੇ ਇਲਾਜ ਹਨ।