ਪੱਤਰਕਾਰ, ਫਲੌਰਾ ਦੀ ਮਾਤਾ ਸਵ: ਬਲਬੀਰ ਕੋਰ ਫਲੌਰਾ ਦੀ ਅੰਤਿਮ ਅਰਦਾਸ, ਲੁਧਿਆਣਾ ’ਚ 16 ਜੂਨ ਨੂੰ ਅਤੇ ਅਮਰੀਕਾ ’ਚ 26 ਜੂਨ ਵਰਜੀਨੀਆ ’ਚ ਹੋਵੇਗੀ

ਵਾਸ਼ਿੰਗਟਨ —ਪੰਜਾਬੀ ਪੱਤਰਕਾਰ ਕੁਲਵਿੰਦਰ ਸਿੰਘ ਫਲੌਰਾ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਮਾਤਾ ਜੀ  ਸਰਦਾਰਨੀ ਬਲਬੀਰ ਕੋਰ ਫਲੌਰਾ ਜਿੰਨਾਂ ਦਾ ਮਿੱਤੀ 11 ਜੂਨ ਨੂੰ ਦੇਹਾਂਤ ਹੋ ਗਿਆ ਸੀ। ਮਾਤਾ ਜੀ ਦੀ ਅੰਤਿਮ ਅਰਦਾਸ ਮਿੱਤੀ 16 ਜੂਨ ਦਿਨ ਬੁੱਧਵਾਰ ਨੂੰ ਗੁਰਦੁਆਰਾ ਜੰਮੂ ਕਾਲੋਨੀ, ਵਿਸ਼ਵਕਰਮਾ ਟਾਊਨ, ਗਲੀ ਨੰ: 7 ਨੇੜੇ ਪ੍ਰੀਤ ਪੈਲੇਸ ਸਿਨੇਮਾ ਘਰ,( ਲੁਧਿਆਣਾ) ਵਿਖੇਂ ਦੁਪਿਹਰ ਨੂੰ 1:00 ਤੋ 2:00 ਵਜੇ ਤੱਕ ਹੋਵੇਗੀ। ਉਹਨਾਂ ਦੱਸਿਆ ਕਿ ਉਹਨਾਂ ਦੀ ਆਂਤਮਿਕ ਸ਼ਾਂਤੀ ਲਈ ਉਹਨਾਂ ਦੀ ਅੰਤਿਮ ਅਰਦਾਸ ਮਿੱਤੀ 26 ਜੂਨ ਦਿਨ (ਸ਼ਨੀਵਾਰ)  ਨੂੰ ਅਮਰੀਕਾ ਦੇ ਵਰਜੀਨੀਆ ਸੂਬੇ ਦੇ ਗੁਰਦੁਆਰਾ ਸਿੰਘ ਸਭਾ ਆਫ, ਫੈਅਰਫੈਕਸ( ਵਰਜੀਨੀਆ ) ਵਿੱਚ ਰੱਖੀ ਗਈ ਹੈ। ਜਿਸ ਦਾ ਸਮਾਂ 11:00  ਤੋ ਦੁਪਿਹਰ 1:00 ਵਜੇ ਦਾ ਹੈ।