ਆਸਟ੍ਰੇਲੀਆ ਅਤੇ ਯੂ.ਕੇ. ਵਿਚਾਲੇ ‘ਫਰੀ ਟਰੇਡ ਡੀਲ’ -ਸਕਾਟ ਮੋਰੀਸਨ ਅਤੇ ਬੋਰਿਸ ਜੋਹਨਸਨ ਕਰਨਗੇ ਐਲਾਨ

ਭਰੋਸੇਯੋਗ ਸੂਤਰਾਂ ਅਨੁਸਾਰ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਵਿਚਾਲੇ ਬਹੁਤ ਹੀ ਮਹੱਤਵਪੂਰਨ ਅਤੇ ਸੰਭਾਵੀ ਅੰਜਾਮਾਂ ਨਾਲ ਲੈਸ, ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਅਗਲੇ ਕੁੱਝ ਹੀ ਘੰਟਿਆਂ ਦੌਰਾਨ ਦੋਹਾਂ ਪ੍ਰਧਾਨ ਮੰਤਰੀਆਂ ਵੱਲੋਂ ਦੋਹਾਂ ਦੇਸ਼ਾਂ ਵਿਚਾਲੇ ‘ਫਰੀ ਟਰੇਡ ਡੀਲ’ ਦਾ ਐਲਾਨ ਕਰਨ ਵਾਲੇ ਹਨ।
ਇਸ ਸਮਝੌਤੇ ਮੁਤਾਬਿਕ, ਹੋਰ ਜ਼ਿਆਦਾ ਆਸਟ੍ਰੇਲੀਆਈ ਲੋਕਾਂ ਨੂੰ ਬ੍ਰਿਟੇਨ ਵਿੱਚ ਰਹਿ ਕੇ ਉਥੇ ਕੰਮ ਕਰਨ ਦੇ ਮੌਕੇ ਪ੍ਰਦਾਨ ਹੋਣਗੇ ਅਤੇ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਵਿੱਚ ਇਜ਼ਾਫ਼ਾ ਹੋਵੇਗਾ।
ਉਕਤ ਸਮਝੌਤੇ ਦੀਆਂ ਸੰਭਾਵਨਾਵਾਂ ਵੱਲ ਆਸਟ੍ਰੇਲੀਆਈ ਹੀ ਨਹੀਂ ਸਗੋਂ ਬ੍ਰਿਟੇਨ ਦੇ ਡੇਅਰੀ ਖ਼ਿਤੇ ਨਾਲ ਜੁੜੇ ਹੋਏ ਕਿਸਾਨ ਵੀ ਬਣੀਆਂ ਉਮੀਦਾਂ ਨਾਲ ਦੇਖ ਰਹੇ ਹਨ ਅਤੇ ਇਸ ਵਾਸਤੇ ਦੋਹਾਂ ਦੇਸ਼ਾਂ ਦੇ ਵਪਾਰ ਮੰਤਰੀ ਬੀਤੇ ਇੱਕ ਹਫ਼ਤੇ ਤੋਂ ਹੀ ਸਮਝੌਤੇ ਦੇ ਦਸਤਾਵੇਜ਼ਾਂ ਅਤੇ ਸ਼ਰਤਾਂ ਆਦਿ ਉਪਰ ਦਿਨ ਰਾਤ ਕੰਮ ਕਰ ਰਹੇ ਹਨ।