ਮੂਰੂਗਪਨ ਪਰਿਵਾਰ ਨੂੰ ਪਰਥ ਵਿੱਚ ਰਹਿਣ ਦੀ ਇਜਾਜ਼ਤ, ਪਰੰਤੂ ਹਾਲ ਦੀ ਘੜੀ ਵੀਜ਼ਾ ਨਹੀਂ -ਐਲਕਸ ਹਾਅਕ

ਇਮੀਗ੍ਰੇਸ਼ਨ ਮੰਤਰੀ ਐਲਕਸ ਹਾਅਕ ਨੇ ਬੀਤੇ 3 ਸਾਲਾਂ ਤੋਂ ਕ੍ਰਿਸਮਿਸ ਆਈਲੈਂਡ ਦੇ ਡਿਟੈਂਸ਼ਨ ਸੈਂਟਰ ਵਿਖੇ ਰੱਖੇ ਗਏ ਸ੍ਰੀ ਲੰਕਾ ਮੂਲ ਦੇ ਮੂਰੂਗਪਨ ਪਰਿਵਾਰ ਨੂੰ ਪਰਥ ਵਿੱਚ ‘ਕਮਿਊਨਿਟੀ ਡਿਟੈਂਸ਼ਨ’ ਵਿੱਚ ਰਹਿਣ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਛੋਟੀ ਬੱਚੀ ਕਿਉਂਕਿ ਬਿਮਾਰ ਹੈ ਅਤੇ ਪਰਥ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ, ਇਸ ਵਾਸਤੇ ਸਮੁੱਚੇ ਪਰਿਵਾਰ ਨੂੰ ਹੀ ਪਰਥ ਦੇ ਹੀ ਸਬਅਰਬ ਵਿੱਚ ਰਹਿਣ ਦੀ ਇਜਾਜ਼ਮ ਮੁਹੱਈਆ ਕਰਵਾਈ ਜਾਂਦੀ ਹੈ ਪਰੰਤੂ ਇਸ ਦਾ ਮਤਲੱਭ ਇਹ ਨਹੀਂ ਕਿ ਉਨ੍ਹਾਂ ਨੂੰ ਵੀਜ਼ਾ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨਾ ਪਵੇਗਾ।