22 ਸਾਲਾਂ ਬਰੈਂਪਟਨ ਵਾਸੀ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ

ਨਿਊਯਾਰਕ/ ਬਰੈਂਪਟਨ —ਬੀਤੇਂ ਦਿਨ ਕੈਨੇਡਾ ਦੇ ਸੂਬੇ ੳਨਟਾਰੀਉ ਦੀ ਵਸਾਗਾ ਨਾਮੀਂ ਬੀਚ ਵਿਖੇ ਸ਼ਨਿਚਰਵਾਰ ਵਾਲੇ ਦਿਨ ਸ਼ਾਮ ਦੇ ਤਕਰੀਬਨ 5:30 ਵਜੇ ਦੇ ਕਰੀਬ ਇਕ 22 ਸਾਲਾਂ ਬਰੈਂਪਟਨ ਵਾਸੀ ਨੋਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਗੁਰਪ੍ਰੀਤ ਸਿੰਘ ਗਿੱਲ ਨੂੰ ਬਚਾਉਣ ਦੀਆਂ ਬਹੁਤ ਕੌਸ਼ਿਸ਼ਾ ਕੀਤੀਆਂ ਗਈਆਂ ਸਨ ਪਰ ਉਸ ਦਾ ਬਚਾਅ ਨਹੀਂ ਹੋ ਸਕਿਆ।ਅਤੇ  ਗੁਰਪ੍ਰੀਤ ਸਿੰਘ ਗਿੱਲ ਨੂੰ ਅੱਜ ਐਤਵਾਰ ਵਾਲੇ ਦਿਨ ਸਵੇਰੇ ਮ੍ਰਿਤਕ  ਐਲਾਨ ਦਿੱਤਾ ਗਿਆ ਹੈ। ਨੋਜਵਾਨ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੋਰ ਤੇ ਕੈਨੇਡਾ ਵਿਖੇ ਪੜਣ ਆਇਆ ਸੀ ਅਤੇ ਉਸ ਦਾ ਪੰਜਾਬ ਤੋ  ਪਿਛੋਕੜ ਜਿਲ੍ਹਾ ਅੰਮ੍ਰਿਤਸਰ  ਜਿਲੇ ਨਾਲ ਦੱਸਿਆ ਜਾਂਦਾ ਹੈ । ਇੱਥੇ ਜਿਕਰਯੋਗ  ਹੈ ਕਿ ਡੁੰਘੇ ਪਾਣੀਆਂ ਵਿੱਚ ਡੁੱਬਣ ਨਾਲ ਹਰ ਸਾਲ ਇਥੇ ਦਰਜਨਾਂ ਅਦੇ ਕਰੀਬ ਲੋਕਾਂ ਦੀਆਂ ਮੌਤਾ ਹੋ ਜਾਂਦੀਆ ਹਨ ।