ਸ: ਕੁਲਵਿੰਦਰ ਸਿੰਘ ਫਲੋਰਾ ਨੂੰ ਭਾਰੀ ਸਦਮਾ, ਮਾਤਾ ਬਲਵੀਰ ਕੋਰ ਦਾ ਦਿਹਾਂਤ

ਨਿਊਯਾਰਕ — ਅਮਰੀਕਾ ਦੇ ਸੂਬੇ ਮੈਰੀਲੈਂਡ ਚ’ ਰਹਿੰਦੇ ਪੱਤਰਕਾਰ ਅਤੇ ਸਮਾਜ ਸੇਵੀ ਜੋ ਸਮਾਜ ਦੇ ਭਲਾਈ ਦੇ ਕੰਮਾਂ ਲਈ ਕਮਿਊਨਿਟੀ ਲਈ ਹਮੇਸ਼ਾ ਹੀ ਅਗਲੀ ਕਤਾਰ ਚ’ ਖੜੇ ਹੁੰਦੇ ਹਨ। ਉਹਨਾਂ ਨੂੰ ਉਸ ਸਮੇਂ ਬਹੁਤ ਹੀ ਗਹਿਰਾ ਸਦਮਾ ਪੁੱਜਾਂ ਜਦੋ ਉਹਨਾਂ ਦੀ ਮਾਤਾ ਜੀ ਸਰਦਾਰਨੀ ਬਲਬੀਰ ਕੌਰ ਜੀ ਵਾਹਿਗੁਰੂ ਜੀ ਦੇ ਭਾਣੇ ਅੰਦਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਬ ਦੇ ਅੰਮ੍ਰਿਤ ਵੇਲੇ 4:30 ਤੇ ਸਵਾਸ ਤਿਆਗ ਗਏ । ਇਸ ਤੋ ਪਹਿਲਾ ਉਹਨਾਂ ਦੇ ਪਿਤਾ ਪਿਛਲੇ ਸਾਲ ਜੂਨ ਮਹੀਨੇ ਚ’ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਭਰੇ ਮਨ ਨਾਲ ਫ਼ੋਨ ਤੇ ਗੱਲਬਾਤ ਦੋਰਾਨ ਪੱਤਰਕਾਰ ਫਲੋਰਾ ਨੇ ਦੱਸਿਆ ਕਿ ਉਹਨਾਂ ਦੇ ਪੂਰੇ ਪਰਿਵਾਰ ਨੂੰ ਮਾਤਾ ਜੀ ਦਾ ਬਹੁਤ ਸਹਾਰਾ ਸੀ। ਅਤੇ ਗੁਰੂ ਘਰ ਨਾਲ ਬਹੁਤ ਲਗਨ ਅਤੇ ਮਿਲਾਪੜੇ ਸੁਭਾਅ ਦੇ ਹੋਣ ਕਾਰਨ ਲੁਧਿਆਣਾ ਚ’ ਰਹਿੰਦੇ ਹਰ ਵਰਗ ਦੇ ਲੋਕ ਮਾਤਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਉਹ ਵੀ ਦੁੱਖ-ਅਤੇ ਸੁੱਖ ਵੇਲੇ ਆਪਣੇ ਗਲੀ ਗਵਾਂਢ ਅਤੇ ਭਾਈਚਾਰੇ ਚ’ ਵਿਚਰਦੇ ਸਨ। ਇਸ ਦੁੱਖ ਦੀ ਘੜੀ ਚ’ ਮੈਰੀਲੈਡ ਵਰਜੀਨੀਆ, ਵਾਸ਼ਿੰਗਟਨ ਨਿਊਯਾਰਕ ਦੇ ਸਿਆਸੀ ਧਾਰਮਿਕ ਆਗੂਆ ਤੋ ਇਲਾਵਾ ਅਮਰੀਕਾ ਚ’ ਵੱਸਦੇ ਸਮੂੰਹ ਪੰਜਾਬੀ ਮੀਡੀਏ ਦੇ ਪੱਤਰਕਾਰਾਂ ਨੇ ਸ: ਫਲੋਰਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਉੱਘੇ ਸਿੱਖ ਆਗੂ ਸ: ਜਸਦੀਪ ਸਿੰਘ ਜੱਸੀ, ਸਿੱਖਸ ਆਫ ਅਮੈਰੀਕਾ ਦੇ ਉਪ ਪ੍ਰਧਾਨ ਬਲਜਿੰਦਰ ਸਿੰਘ ਸੰਮੀ, ਮੁਸਲਮ ਆਫ ਅਮੈਰੀਕਾ ਦੇ ਚੇਅਰਮੈਨ ਸਾਜਿਦ ਤਰਾਰ, ਸਿੱਖ ਆਗੂ ਸ: ਬਖ਼ਸ਼ੀਸ਼ ਸਿੰਘ, ਸੋਢੀ ਸ਼ੇਰ ਸਿੰਘ ਵਾਲਾ, ਅਤੇ ਸਥਾਨਕ ਗੁਰੂ ਘਰਾਂ ਦੇ ਧਾਰਮਿਕ ਆਗੂਆ ਅਤੇ ਸੇਵਾਦਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ’ ਨਿਵਾਸ ਬਖ਼ਸ਼ੇ।