ਪ੍ਰਧਾਨ ਮੰਤਰੀ ਸਕਾਟ ਮੋਰੀਸਨ ਕੋਰਨਵਾਲ ਵਿਖੇ ਜੀ-7 ਸੁਮਿਟ ਵਿੱਚ ਸ਼ਾਮਿਲ

ਕੋਰਨਵਾਲ ਵਿਖੇ ਇਸ ਸਾਲ ਹੋ ਰਹੀ ਜੀ-7 ਸੁਮਿਟ ਵਿੱਚ ਬਾਕੀ ਦੇਸ਼ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੀ ਪਹੁੰਚ ਚੁਕੇ ਹਨ ਅਤੇ ਉਥੇ ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਹਾਲ ਦੀ ਘੜੀ ਤਾਂ ਬਾਰਡਰ ਬੰਦ ਹੀ ਰਹਿਣਗੇ ਅਤੇ ਇਸ ਵਾਸਤੇ ਕੋਈ ਸੀਮਾ ਮੌਜੂਦਾ ਸਮਿਆਂ ਵਿੱਚ ਮਿੱਥੀ ਨਹੀਂ ਗਈ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਦੇਸ਼ ਅੰਦਰ ਕਰੋਨਾ ਦੇ ਮਾਮਲੇ ਮੁੱਠੀ ਭਰ ਹੀ ਆਉਂਦੇ ਹਨ ਪਰੰਤੂ ਅਸੀਂ ਇਨਾ੍ਹਂ ਕਾਰਨ ਵੀ ਹਮੇਸ਼ਾ ਲਾਕਡਾਊਨ ਲਗਾਉਣ ਵਿੱਚ ਤਿਆਰ ਰਹਿੰਦੇ ਹਾਂ ਅਤੇ ਇਸੇ ਕਾਰਨ ਇਸ ਉਪਰ ਕਾਬੂ ਵੀ ਪਾ ਲਿਆ ਜਾਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਅਧਿਕਾਰੀਆਂ ਦੀ ਸਲਾਹ ਨਾਲ ਹੀ ਲਾਕਡਾਊਨ ਲਗਾਇਆ ਜਾਂਦਾ ਹੈ ਅਤੇ ਆਸਟ੍ਰੇਲੀਆਈਆਂ ਦੇ ਬਾਹਰਲੇ ਦੇਸ਼ਾਂ ਵਿੱਚ ਯਾਤਰਾਵਾਂ ਆਦਿ ਨੂੰ ਖੋਲ੍ਹਣ ਵਿੱਚ ਵੀ ਸਿਹਤ ਅਧਿਕਾਰੀਆਂ ਦੀ ਸਲਾਹ ਹੀ ਮੰਨੀ ਜਾਵੇਗੀ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅੰਦਰ ਬੀਤੇ ਸ਼ੁੱਕਰਵਾਰ ਨੂੰ ਕੌਮੀ ਪੱਧਰ ਉਪਰ 5,834,746 ਲੋਕਾਂ ਨੂੰ ਕਰੋਨਾ ਦੀ ਵੈਕਸੀਨ ਲਗਾਈ ਗਈ ਹੈ।