ਵਿਕਟੌਰੀਆ ਅੰਦਰ ਕਰੋਨਾ ਦੇ 2 ਨਵੇਂ ਮਾਮਲੇ ਦਰਜ

ਵਿਕਟੌਰੀਆ ਰਾਜ ਅੰਦਰ ਅੱਜ ਸੋਮਵਾਰ ਨੂੰ ਜਾਰੀ ਆਂਕੜਿਆਂ ਮੁਤਾਬਿਕ, ਕਰੋਨਾ ਦੇ 2 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਗਏ ਹਨ ਪਰੰਤੂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਹੋਰ ਜ਼ਿਆਦਾ ਖ਼ਤਰਾ ਨਹੀਂ ਹੈ ਕਿਉਂਕਿ ਉਕਤ ਦੋਹੇਂ ਮਾਮਲੇ ਪਹਿਲਾਂ ਵਾਲੇ ਕਲਸਟਰ ਨਾਲ ਹੀ ਜੁੜੇ ਹਨ ਅਤੇ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਹਨ।
ਇਸੇ ਸਮੇਂ ਦੌਰਾਨ ਰਾਜ ਅੰਦਰ 16,932 ਟੈਸਟ ਕੀਤੇ ਗਏ ਅਤੇ 13,764 ਲੋਕਾਂ ਨੂੰ ਕਰੋਨਾ ਦੀ ਵੈਕਸੀਨ ਦਿੱਤੀ ਗਈ ਹੈ।
ਮੈਲਬੋਰਨ ਵਿਚੋਂ ਬੇਸ਼ੱਕ ਬੀਤੇ ਸ਼ੁਕਰਵਾਰ ਨੂੰ ਲਾਕਡਾਊਨ ਹਟਾ ਲਿਆ ਗਿਆ ਹੈ ਪਰੰਤੂ ਘਰਾਂ ਅੰਦਰ ਇਕੱਠਾਂ ਉਪਰ ਹਾਲੇ ਵੀ ਪਾਬੰਧੀਆਂ (2 ਮਹਿਮਾਨਾਂ ਤੱਕ) ਹਨ ਅਤੇ ਲੋਕ ਸਿਰਫ 25 ਕਿਲੋ ਮੀਟਰ ਦੇ ਦਾਇਰੇ ਵਿੱਚ ਹੀ ਆ ਜਾ ਸਕਦੇ ਹਨ। ਲੋਕਾਂ ਦੇ ਅੰਦਰ ਅਤੇ ਬਾਹਰਵਾਰ ਜਾਣ ਤੇ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਇਹ ਪਾਬੰਧੀਆਂ ਜੂਨ ਦੀ 18 ਤਾਰੀਖ ਤੱਕ ਲਾਗੂ ਰਹਿਣਗੀਆਂ।