ਫ੍ਰੀ ਡਾਇਲਸਿਸ ਸੈਂਟਰ ਭੁਲੱਥ ਨੂੰ ਤਿੰਨ ਐਨਆਰਆਈਜ ਵੀਰਾਂ ਨੇ 50,000 ਹਜ਼ਾਰ ਰੁਪਏ ਦੀ ਦਵਾਈਆਂ ਦੀ ਸਹਾਇਤਾ ਕੀਤੀ

ਭੁਲੱਥ —ਸ਼੍ਰੀ ਗੁਰੂ ਨਾਨਕ ਦੇਵ  ਫ੍ਰੀ ਡਾਇਲਸਿਸ ਯੂਨਿਟ ਭੁਲੱਥ ਦੇ ਲਈ ਅੱਜ ਸੋਸਾਇਟੀ ਮੈਂਬਰ ਸ: ਬਲਵਿੰਦਰ ਸਿੰਘ ਚੀਮਾ ਦੇ ਸੋਹਰਾ ਪਰਿਵਾਰ ਵੱਲੋਂ ਜਿੰਨਾਂ ਚ’ ਸ: ਅਮਰੀਕ ਸਿੰਘ ਸੰਧੂ ਯੂਕੇ ਨਿਵਾਸੀ ਅਤੇ ਉਨਾ ਦੇ ਸਪੁੱਤਰ ਸ ਪਰਮਜੀਤ ਸਿੰਘ ਸੰਧੂ ਵਾਸੀ ਯੂ ਐਸ ਏ, ਵੱਲੋਂ ਸ ਪਲਵਿੰਦਰ ਸਿੰਘ ਸੰਧੂ ਕੈਨੇਡਾ ਨਿਵਾਸੀ ਅਤੇ ਪੰਜਾਬ ਤੋ ਉਹਨਾ ਦਾ  ਪਿਛੋਕੜ (ਉਚਾ ਪਿੰਡ) ਹੈ, ਵੱਲੋ ਆਪਣੀ ਨੇਕ ਕਮਾਈ ਵਿੱਚੋ ਡਾਇਲਸਿਸ ਕਰਾਉਣ ਵਾਲੇ ਮਰੀਜਾ ਲਈ 50,000 ਹਜ਼ਾਰ  ਰੁਪਏ ਦੀ ਦਵਾਈ  ਡਾਇਲਸਿਸ ਯੂਨਿਟ, ਭੁਲੱਥ ਨੂੰ ਲੈ ਕੇ ਦਿੱਤੀ । ਬਾਬਾ  ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ  ਸੋਸਾਇਟੀ ਨੂੰ ਇਹ ਸਹਿਯੋਗ ਦੇਣ ਲਈ ਸ਼ਾਮਿਲ ਹੋਏ ਕਮੇਟੀ ਦੇ ਮੈਂਬਰ ਜਿੰਨਾਂ ਚ’ ਸਰਪ੍ਰਸਤ ਫਲਜਿੰਦਰ ਸਿੰਘ ਲਾਲੀਆਂ,ਸੁਰਿੰਦਰ ਸਿੰਘ ਲਾਲੀਆਂ ( ਰਾਏਪੁਰ ਪੀਰ ਬਖ਼ਸ਼ ) ਬਲਵਿੰਦਰ ਸਿੰਘ ਚੀਮਾ ਅਤੇ ਇਲਾਕਾ ਨਿਵਾਸੀਆਂ ਵੱਲੋ ਸ ਅਮਰੀਕ ਸਿੰਘ ਸੰਧੂ ਅਤੇ ਉਹਨਾ ਦੇ ਪਰਿਵਾਰ  ਦਾ  ਤਹਿ ਦਿਲੋ  ਵਿਸ਼ੇਸ਼ ਧੰਨਵਾਦ ਕੀਤਾ ਗਿਆ ।