ਸਿਡਨੀ ਮੈਟਰੋ ਸਿਟੀ ਦੇ ਨਵੇਂ ਸਟੇਸ਼ਨ ਆ ਰਹੇ ਹਨ ਆਪਣੀ ਦਿਖ ਵਿੱਚ

ਨਿਊ ਸਾਊਥ ਵੇਲਜ਼ ਰਾਜ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿਡਨੀ ਮੈਟਰੋ ਸਿਟੀ ਅਤੇ ਦੱਖਣੀ-ਪੱਛਮੀ ਪ੍ਰਾਜੈਕਟਾਂ ਦੀ ਸੰਪੂਰਨਤਾ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ ਅਤੇ ਕਿਉਂਕਿ ਇਹ ਪ੍ਰਾਜੈਕਟ 2024 ਵਿੱਚ ਆਪਣੇ ਮਿੱਥੇ ਟੀਚੇ ਵੱਲ ਵੱਧ ਰਹੇ ਹਨ ਤਾਂ ਹੁਣ ਨਵੇਂ ਬਣ ਰਹੇ ਮੈਟਰੋ ਸਟੇਸ਼ਨਾਂ ਦੀ ਦਿੱਖ ਵੀ ਸਾਫ ਦਿਖਾਈ ਦੇਣੀ ਸ਼ੁਰੂ ਹੋ ਚੁਕੀ ਹੈ।
ਉਨ੍ਹਾਂ ਕਿਹਾ ਕਿ ਵਾਟਰਲੂ ਵਾਲਾ ਸਟੇਸ਼ਨ ਵੀ ਤਕਰੀਬਨ ਪੂਰਾ ਹੋ ਚੁਕਿਆ ਹੈ ਅਤੇ ਇਸਨੂੰ ਬਣਨ ਵਿੱਚ 7 ਮਹੀਨੇ ਦਾ ਸਮਾਂ ਲੱਗਿਆ ਅਤੇ ਇਸ ਵਿੱਚ 800 ਤੋਂ ਵੀ ਜ਼ਿਆਦਾ ਕਾਮਿਆਂ ਨੇ ਆਪਣਾ ਯੋਗਦਾਨ ਪਾਇਆ।
ਸਿਟੀ ਅਤੇ ਦੱਖਣੀ-ਪੱਛਮੀ ਪ੍ਰਾਜੈਕਟ ਉਪਰ ਜੋ ਕੰਮ ਚੱਲ ਰਿਹਾ ਹੈ ਉਸ ਵਿੱਚ 5,000ਹ ਤੋਂ ਵੀ ਜ਼ਿਆਦਾ ਲੋਕ ਕੰਮ ਕਰ ਚੁਕੇ ਹਨ ਅਤੇ ਜਦੋਂ ਇਹ ਪ੍ਰਾਜੈਕਟ ਪੂਰਾ ਹੋਵੇਗਾ ਤਾਂ ਉਸ ਸਮੇਂ ਇੱਥੇ 50,000 ਤੋਂ ਵੀ ਉਪਰ ਲੋਕ ਕੰਮ ਕਰ ਚੁਕੇ ਹੋਣਗੇ।
ਵਾਟਰਲੂ ਸਟੇਸ਼ਨ ਵਾਲੇ ਖੇਤਰ ਵਿੱਚ 1,100 ਟਨ ਕੰਕਰੀਟ ਲੱਗਆ, ਪਲੈਟਫਾਰਮਾਂ ਵਾਸਤੇ ਪਹਿਲਾਂ ਤੋਂ ਬਣਾਏ ਗਏ ਕੰਕਰੀਟ ਸੈਕਸ਼ਨ ਵੀ ਲਗਾਏ ਗਏ ਅਤੇ ਹਰ ਇੱਕ ਸੈਕਸ਼ਨ ਦਾ ਭਾਰ 7 ਟਨ ਦੇ ਕੀਰਬ ਹੈ, 45 ਮੀਟਰ ਉਚੀ ਟਾਵਰ ਕਰੇਨ ਨੈ ਇਨ੍ਹਾਂ ਸੈਕਸ਼ਨਾਂ ਨੂੰ ਜ਼ਮੀਨ ਤੋਂ 25 ਮੀਟਰ ਹੇਠਾਂ ਇਨ੍ਹਾਂ ਦੀ ਥਾਂ ਉਪਰ ਬਿਠਾਇਆ।
2024 ਵਿੱਚ ਜਦੋਂ ਸਾਰਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਸਿਡਨੀ ਤੋਂ 66 ਕਿਲੋਮੀਟਰ ਆਵਾਜਾਈ ਲਈ ਬਿਨ੍ਹਾਂ ਡਰਾਈਵਰਾਂ ਦੇ ਮੈਟਰੋ ਲਾਈਨ ਕੰਮ ਕਰੇਗੀ।