ਵਿਕਟੌਰੀਆ ਰਾਜ ਅੰਦਰ ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ -ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਹੋਰ ਵਾਧਾ

ਵਧੀਕ ਪ੍ਰੀਮੀਅਰ ਜੇਮਜ਼ ਮਰਲਿਨੋ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਬੀਤੇ 24 ਘੰਟਿਆਂ ਦੌਰਾਨ ਵਿਕਟੌਰੀਆ ਰਾਜ ਅੰਦਰ ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕੀ ਥਾਂਵਾਂ ਦੀ ਸੂਚੀ ਵਿੱਚ 19 ਨਵੀਆਂ ਥਾਂਵਾਂ ਦਾ ਵੀ ਖੁਲਾਸਾ ਹੋਇਆ ਹੈ ਅਤੇ ਜਨਤਕ ਤੌਰ ਤੇ ਨਵੀਂ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਨਵੀਂ ਸੂਚੀ ਨੂੰ ਜਾਣਨ ਲਈ ਸਰਕਾਰ ਦੀ ਵੈਬਸਾਈਟ https://www.coronavirus.vic.gov.au/exposure-sites ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਉਕਤ ਸੂਚੀ ਮੁਤਾਬਿਕ ਪਲੈਂਟੀ ਰੋਡ ਉਪਰ ਸਥਿਤ ਸਮਰ ਹਿਲ ਮੈਡੀਕਲ ਸੈਂਟਰ ਨੂੰ ਟਿਅਰ-1 ਸੂਚੀ ਵਿੱਚ ਪਾਇਆ ਗਿਆ ਹੈ ਅਤੇ ਇਸ ਸਬੰਧੀ ਸੂਚਨਾ ਇਹ ਹੈ ਕਿ 5 ਜੂਨ ਨੂੰ ਸਵੇਰ ਦੇ 8:45 ਤੋਂ 10:30 ਵਜੇ ਤੱਕ ਜੇਕਰ ਕਿਸੇ ਨੇ ਇੱਥੇ ਸ਼ਿਰਕਤ ਕੀਤੀ ਹੋਵੇ ਤਾਂ ਆਪਣੇ ਆਪ ਨੂੰ ਤੁਰੰਤ 14 ਦਿਨਾਂ ਲਈ ਆਈਸੋਲੇਟ ਕਰੇ ਅਤੇ ਕਿਸੇ ਖਾਸ ਸੂਰਤ ਵਿੱਚ ਫੌਰਨ ਨਜ਼ਦੀਕੀ ਸਿਹਤ ਅਧਿਕਾਰੀਆਂ ਜਾਂ ਕਰਮਚਾਰੀਆਂ ਨਾਲ ਸੰਪਰਕ ਕਰੇ ਅਤੇ ਆਪਣਾ ਕਰੋਨਾ ਟੈਸਟ ਕਰਵਾਏ।
ਇਸਤੋਂ ਇਲਾਵਾ ਟੇਲਰਜ਼ ਹਿਲ ਉਪਰ ਸਥਿਤ ਮੈਡੀਕਲ ਕਲਿਨਿਕ, ਕੈਮਿਸਟ ਅਤੇ ਕੋਲਜ਼ ਐਕਪ੍ਰੈਸ ਆਦਿ ਥਾਂਵਾਂ ਲਈ ਮਈ ਦੀ 31 ਤਾਰੀਖ ਤੋਂ ਪੂਰੇ ਦਿਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਇਸੇ ਤਰ੍ਹਾਂ ਟਾਮਸਟਾਊਨ ਰੈਕਸਲ ਅਸਟ ਵਿਖੇ ਇੱਕ ਬਿਜਲੀ ਦਾ ਸਾਮਾਨ ਸਪਲਾਈ ਕਰਨ ਵਾਲਾ ਹੋਲਸੇਲਰ ਵਾਸਤੇ 19, 20 ਅਤੇ 21 ਮਈ ਲਈ ਪੂਰੇ ਦਿਨ ਦੀ ਚਿਤਾਵਨੀ ਦਰਜ ਕੀਤੀ ਗਈ ਹੈ ਅਤੇ ਅਜਿਹੀਆਂ ਥਾਂਵਾਂ ਉਹ ਹਨ ਜੋ ਕਿ ਟਿਅਰ-2 ਦੀ ਸੂਚੀ ਵਿੱਚ ਆਉਂਦੀਆਂ ਹਨ।