ਆਸਟ੍ਰੇਲੀਆ ਦੇ ਸਮੁੰਦਰੀ ਪਾਣੀਆਂ ਅੰਦਰ ਛੱਡੀ ਗਈ ਇੱਕ ਨਵੀਂ ਤਰ੍ਹਾਂ ਦੀ ਸ਼ਾਰਕ ਜਿਹੜੀ ਕਿ ਖਾਂਦੀ ਹੈ ਪਾਣੀ ਵਿੱਚ ਤੈਰ ਰਹੇ ਖਾਲੀ ਡੱਬੇ, ਬੋਤਲਾਂ ਆਦਿ

ਪਲਾਨਿੰਗ ਅਤੇ ਜਨਤਕ ਥਾਂਵਾਂ ਦੇ ਮੰਤਰੀ ਰਾਬ ਸਟੋਕਸ ਦੇਸ਼ ਦੇ ਸਮੁੰਦਰੀ ਪਾਣੀਆਂ ਅੰਦਰ ਇੱਕ ਅਜਿਹੀ ਸ਼ਾਰਕ ਮੱਛੀ ਛੱਡੀ ਹੈ ਜੋ ਕਿ ਸਮੁੰਦਰ ਵਿੱਚ ਤੈਰ ਰਹੀਆਂ ਪਲਾਸਟਿਕ ਦੀਆਂ ਬੋਤਲਾਂ, ਕੋਲਡ ਡ੍ਰਿੰਗ ਦੇ ਕੈਨ, ਆਦਿ ਨੂੰ ਖਾ ਜਾਂਦੀ ਹੈ ਅਤੇ ਇਸ ਨਾਲ ਬਹੁਮੁੱਲਾ ਡਾਟਾ ਵੀ ਪ੍ਰਾਪਤ ਹੋ ਰਿਹਾ ਹੈ ਅਤੇ ਇਸ ਵਿੱਚ ਪਾਣੀਆਂ ਦੀ ਗੁਣਵੱਤਾ ਦਾ ਡਾਟਾ ਵੀ ਸ਼ਾਮਿਲ ਹੈ ਅਤੇ ਇਸ ਨੂੰ ”ਵੇਸਟ-ਸ਼ਾਰਕ” ਦਾ ਨਾਮ ਦਿੱਤਾ ਗਿਆ ਹੈ।
ਡੇਢ ਮੀਟਰ ਵਰਗਾਕਾਰ ਦੀ ਇਹ ਮੱਛੀ, ਖਾਸ ਤੌਰ ਤੇ ਪਾਣੀ ਵਿੱਚ ਤੈਰ ਰਹੀਆਂ ਵੇਸਟ ਵਸਤੂਆਂ ਨੂੰ ਕੱਢਣ ਅਤੇ ਉਨ੍ਹਾਂ ਦਾ ਸਹੀ ਸਹੀ ਡਾਟਾ ਤਿਆਰ ਕਰਨ ਦੇ ਮਨੌਰਥ ਨਾਲ ਕੋਕਲ ਬੇਅ ਵ੍ਹਾਰਫ ਵਿਖੇ ਛੱਡੀ ਗਈ ਹੈ ਜੋ ਕਿ ਪਾਣੀ ਵਿੱਚ ਚੱਲਣ ਵਾਲੇ ਡਰੋਨ ਦੀ ਤਰ੍ਹਾਂ ਹੈ।
ਮੰਤਰੀ ਜੀ ਨੇ ਦੱਸਿਆ ਕਿ ਉਕਤ ਡਰੋਨ, ਇੱਕ ਗੇੜੇ ਵਿੱਚ 160 ਕਿਲੋ ਗ੍ਰਾਮ ਤੱਕ ਦਾ ਸਮਾਨ ਸਮੁੰਦਰ ਵਿੱਚੋਂ ਇਕੱਠ ਕਰ ਸਕਦਾ ਹੈ ਅਤੇ ਇਸ ਸਾਮਾਨ ਵਿੱਚ ਪਾਣੀ ਵਿੱਚ ਤੈਰ ਰਹੇ ਗੰਦ ਬਲਾ ਆਦਿ ਸ਼ਾਮਿਲ ਹਨ ਜਿਨ੍ਹਾਂ ਵਿਚ ਕਿ ਵੇਸਟ ਸਬਜ਼ੀਆਂ, ਪਾਣੀ ਅਤੇ ਕੋਲਡ ਡ੍ਰਿੰਕਾਂ ਦੀਆਂ ਬੋਤਲਾਂ ਅਤੇ ਕੈਨ, ਅਤੇ ਹੋਰ ਬਹੁਤ ਕੁੱਝ ਅਜਿਹਾ ਗੰਦ ਮੰਦ ਸ਼ਾਮਿਲ ਹੈ ਜੋ ਕਿ ਅਸਲ ਵਿੱਚ ਸਮੁੰਦਰ ਦਾ ਪਾਣੀਆਂ ਵਿੱਚ ਹੋਣਾ ਹੀ ਨਹੀਂ ਚਾਹੀਦਾ।
ਪਲੇਸਮੇਕਿੰਗ ਨਿਊ ਸਾਊਥ ਵੇਲਜ਼ ਦੇ ਮੁੱਖ ਕਾਰਜਕਰਤਾ ਅਨਿਤਾ ਮਿਸ਼ੈਲ ਨੇ ਕਿਹਾ ਕਿ ਵੇਸਟ-ਸ਼ਾਰਕ ਨੂੰ ਨੀਦਰਲੈਂਡਜ਼ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਹ ਸਮੁੰਦਰੀ ਪਾਣੀਆਂ ਵਿੱਚੋਂ ਕੂੜਾ ਕਬਾੜ ਇਕੱਠਾ ਕਰਨ ਤੋਂ ਇਲਾਵਾ ਪਾਣੀ ਦੀ ਗੁਣਵੱਤਾ, ਪਾਣੀ ਵਿੱਚ ਤੇਲ ਦੀ ਮਾਤਰਾ, ਜਾਂ ਹੋਰ ਹਾਨੀਕਾਰਕ ਤੇਜ਼ਾਬਾਂ, ਤੱਤਾਂ ਜਾਂ ਕੈਮੀਕਲਾਂ ਦੀ ਮਾਤਰਾ ਦੇ ਆਂਕੜੇ ਵੀ ਮੁਹੱਈਆ ਕਰਵਾਉਂਦਾ ਹੈ।