ਵਿਕਟੌਰੀਆ ਅੰਦਰ ਹੜ੍ਹਾਂ ਦੇ ਪਾਣੀਆਂ ਵਿੱਚੋਂ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ -ਜਿਪਸਲੈਂਡ ਵਿੱਚ ਹੋਰ ਵਰਖਾ ਦੀਆਂ ਸੰਭਾਵਨਾਵਾਂ ਬਰਕਰਾਰ

ਵਿਕਟੌਰੀਆ ਅੰਦਰ ਭਾਰੀ ਮੀਂਹ ਦੇ ਚਲਦਿਆਂ, ਸਥਿਤੀਆਂ ਕੀਫੀ ਨਾਜ਼ੁਕ ਹਨ ਅਤੇ ਕਈ ਥਾਂਵਾਂ ਉਪਰ ਹੜ੍ਹਾਂ ਦੀ ਮਾਰ ਦੀਆਂ ਖ਼ਬਰਾਂ ਆ ਰਹੀਆਂ ਹਨ। ਜਿਪਸਲੈਂਡ ਵਿਖੇ ਬੀਤੇ ਕੱਲ੍ਹ, ਵੀਰਵਾਰ ਨੂੰ ਇੱਕ ਕਾਰ ਹੜ੍ਹਾਂ ਦਾ ਪਾਣੀ ਵਿੱਚ ਡੁੱਬੀ ਪਾਈ ਗਏ ਅਤੇ ਉਸ ਵਿੱਚ ਸਵਾਰ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬ ਜਾਣ ਕਾਰਨ ਮੌਤ ਹੋਈ ਹੈ ਜਿਸ ਦੀ ਕਿ ਮ੍ਰਿਤਕ ਦੇਹ ਕਾਰ ਵਿੱਚੋਂ ਹੀ ਬਰਾਮਦ ਕਰ ਲਈ ਗਈ ਹੈ।
ਮੌਸਮ ਵਿਭਾਗ ਵੱਲੋਂ ਜਿਪਸਲੈਂਡ ਵਿੱਚ ਭਾਰੀ ਵਰਖਾ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਲਗਾਤਾਰ ਚਿਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਥੋਮਸਨ ਨਦੀ ਵਿੱਚ ਹੜ੍ਹਾਂ ਦੀ ਸਥਿਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਨਾਲ ਦੇ ਇਲਾਕਿਆਂ ਅੰਦਰ ਵੀ ਹੜ੍ਹਾਂ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਤਰਾਰਲਗਨ ਕਰੀਕ ਵਿਖੇ ਕਾਫੀ ਲੋਕਾਂ ਨੂੰ ਇਸ ਖੇਤਰ ਵਿੱਚ ਕੱਢ ਕੇ ਸੁਰੱਖਿਅਤ ਥਾਂਵਾਂ ਉਪਰ ਪਹੁੰਚਾਇਆ ਗਿਆ ਹੈ ਜਿਨ੍ਹਾਂ ਵਿੱਚ ਕਿ ਕਰਮਚਾਰੀ ਅਤੇ ਸੈਲਾਨੀ ਆਦਿ ਵੀ ਸ਼ਾਮਿਲ ਹਨ।
ਇਸ ਤੂਫਾਨੀ ਬਾਰਿਸ਼ ਦਾ ਅਸਰ ਜਿਪਸਲੈਂਡ ਤੋਂ ਇਲਾਵਾ ਮੈਲਬੋਰਨ ਅੰਦਰ ਵੀ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ 104 ਕਿ. ਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਪਹਾੜੀ ਖੇਤਰ ਵਿੱਚ ਇਨ੍ਹਾਂ ਦੀ ਰਫ਼ਤਾਰ 119 ਕਿ. ਮੀਟਰ ਪ੍ਰਤੀ ਘੰਟਾ ਹੈ।
ਸਿਡਨੀ ਅੰਦਰ ਵੀ ਤਾਪਮਾਨ ਕਾਫੀ ਗਿਰ ਗਿਆ ਹੈ ਅਤੇ ਆਂਕੜਿਆਂ ਮੁਤਾਬਿਕ ਬੀਤੇ ਕੱਲ੍ਹ ਵੀਰਵਾਰ ਨੂੰ ਪਿਛਲੇ 25 ਸਾਲਾਂ ਦੌਰਾਨ ਸਭ ਤੋਂ ਠੰਢਾ ਦਿਨ ਰਿਹਾ।