ਆਸਟ੍ਰੇਲੀਆ ਅਤੇ ਸਿੰਗਾਪੁਰ ਦੋਹੇਂ ਦੇਸ਼ ਆਪਸੀ ਯਾਤਰਾਵਾਂ ਲਈ ਤਿਆਰ

ਪ੍ਰਧਾਨ ਮੰਤਰੀ ਸਕਾਟ ਮੋਰੀਸਨ, ਜੋ ਕਿ ਜੀ.7 ਮੀਟਿੰਗ ਲਈ ਗਏ ਹਨ ਅਤੇ ਬੀਤੇ ਕੱਲ੍ਹ, ਵੀਰਵਾਰ ਨੂੰ ਰਾਹ ਵਿੱਚ ਸਿੰਗਾਪੁਰ ਰੁਕੇ ਸਨ ਅਤੇ ਉਥੋਂ ਦੇ ਪ੍ਰਧਾਨ ਮੰਤਰੀ ਲੀ ਸੀਏਨ ਲੂੰਗ ਨੂੰ ਮਿਲੇ ਅਤੇ ਦੋਹਾਂ ਦੇਸ਼ਾਂ ਵਿਚਾਲੇ ਇਹ ਸਹਿਮਤੀ ਹੋਈ ਹੈ ਕਿ ਸਭ ਤੋਂ ਪਹਿਲਾਂ ਹੁਣ, ਸਿੰਗਾਪੁਰ ਤੋਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਲਈ ਟ੍ਰੈਵਲ ਬਬਲ ਦੀ ਸ਼ੁਰੂਆਤ ਲਈ ਏਜੰਡਾ ਤਿਆਰ ਕੀਤਾ ਜਾਵੇ ਅਤੇ ਇਸ ਵਾਸਤੇ ਵੈਕਸੀਨ ਸਰਟੀਫਿਕੇਟਾਂ ਨੂੰ ਹੀ ਮੁੱਖ ਤੌਰ ਤੇ ਯਾਤਰਾ ਦੀ ਸ਼ਰਤ ਬਣਾਇਆ ਜਾਵੇ ਤਾਂ ਇਹ ਦੋਹਾਂ ਦੇਸ਼ਾਂ ਲਈ ਹੀ ਬਿਹਤਰੀ ਦਾ ਕੰਮ ਹੋਵੇਗਾ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸਿੰਗਾਪੁਰ ਸਰਕਾਰ ਅਤੇ ਪ੍ਰਸ਼ਾਸਨ ਦੀ ਤਾਰੀਫ ਕਰਦਿਆਂ ਕਿਹਾ ਕਿ ਇੱਥੇ ਕਰੋਨਾ ਵਰਗੀ ਮਾਰੂ ਬਿਮਾਰੀ ਨਾਲ ਬਹੁਤ ਹੀ ਵਧੀਆ ਤਰੀਕਿਆਂ ਅਤੇ ਪੂਰੀ ਤਕਨੀਕ ਨਾਲ ਨਜਿੱਠਿਆ ਗਿਆ ਹੈ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਇੱਕ ਹਫ਼ਤੇ ਦੌਰਾਨ ਸਿੰਗਾਪੁਰ ਵਿੱਚ ਮਹਿਜ਼ 4 ਮਰੀਜ਼ ਹੀ ਕਰੋਨਾ ਤੋਂ ਪੀੜਿਤ ਪਾਏ ਗਏ ਹਨ ਅਤੇ ਇੱਥੇ ਕਰੋਨਾ ਤੋਂ ਬਚਾਉ ਲਈ ਵੈਕਸੀਨ ਵੀ ਬਹੁਤ ਵਧੀਆ ਤਰਿਕਿਆਂ ਅਤੇ ਵਿਉਂਤਬੰਦੀ ਨਾਲ ਲਗਾਇਆ ਜਾ ਰਿਹਾ ਹੈ।