ਨਿਊ ਸਾਊਥ ਵੇਲਜ਼ ਦੇ ਸਕੂਲਾਂ ਦੇ ਵਿਦਿਆਰਥੀਆਂ ਲਈ ਕੇ-6 ਫੋਨਿਕਸ ਚੈਕ

ਰਾਜ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਅਹਿਮ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਹੁਣ ਇੱਕ ਮੋਬਾਇਲ ਟੂਲ (ਮੰਗ ਦੇ ਆਧਾਰ ਤੇ) ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਕਿ ਅਧਿਆਪਕ ਆਪਣੇ ਵਿਦਿਆਰਥੀ ਦੀ ਸ਼ਬਦਾਂ ਪ੍ਰਤੀ ਸਮਝ-ਬੂਝ ਦੀ ਜਾਣਕਾਰੀ ਫੌਰਨ ਹਾਸਿਲ ਕਰ ਸਕਦਾ ਹੈ ਅਤੇ ਇਸ ਸਾਲ ਤੋਂ ਇਸ ਚੈਕ ਨੂੰ ਸਕੂਲਾਂ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਵਾਸਤੇ ਲਾਜ਼ਮੀ ਵੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਵਾਸਤੇ 5 – 7 ਮਿਨਟ ਹੀ ਲੱਗਦੇ ਹਨ ਅਤੇ ਅਧਿਆਪਕ ਆਪਣੇ ਵਿਦਿਆਰਥੀ ਨੂੰ ਇਸ ਟੂਲ ਦੇ ਰਾਹੀਂ ਕੁੱਝ ਸ਼ਬਦਾਂ ਦੇ ਜੋੜ ਮੇਲ ਦਿਖਾਉਂਦਾ ਹੈ ਅਤੇ ਬੱਚਾ ਉਸਨੂੰ ਸਹੀ ਜਾਂ ਗਲਤ ਪਹਿਚਾਣ ਕਰਦਾ ਹੈ ਅਤੇ ਇਸ ਦੀ ਰਿਪੋਰਟ ਵੀ ਫੌਰਨ ਹੀ ਮਿਲ ਜਾਂਦੀ ਹੈ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://education.nsw.gov.au/teaching-and-learning/curriculum/literacy-and-numeracy/assessment-resources/phonics-diagnostic-assessment ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।