ਨਿਊ ਸਾਊਥ ਵੇਲਜ਼ ਰਾਜ ਅੰਦਰ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਦੀ ਰਿਪੋਰਟ ਵਿੱਚ 61% ਦਾ ਇਜ਼ਾਫ਼ਾ -ਪੁਲਿਸ ਆਈ ਹਰਕਤ ਵਿੱਚ

ਅਟਾਰਨੀ ਜਨਰਲ ਅਤੇ ਸਰੀਰਕ ਸ਼ੋਸ਼ਣ/ਘਰੇਲੂ ਹਿੰਸਾ ਸਬੰਧੀ ਵਿਭਾਗਾਂ ਦੇ ਮੰਤਰੀ ਮਾਰਕ ਸਪੀਕਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਮਾਰਚ 2021 ਤੱਕ ਦੇ ਆਂਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਬੀਤੇ ਸਾਲ ਨਾਲੋ ਇਸ ਸਾਲ 61% ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿੱਚ ਇਜ਼ਾਫਾ ਹੋਇਆ ਹੈ। ਇਸ ਗੱਲ ਦਾ ਸੰਘਿਆਨ ਲੈਂਦਿਆਂ ਪੁਲਿਸ ਹੋਰ ਮੁਸਤੈਦੀ ਨਾਲ ਹਰਕਤ ਵਿੱਚ ਆਈ ਹੈ ਅਤੇ ਇਸ ਵਾਸਤੇ ਕੁੱਝ ਮਦਦਗਾਰੀ ਨੰਬਰ ਵੀ ਜਾਰੀ ਕੀਤੇ ਗਏ ਹਨ।
ਕਿਸੇ ਵੀ ਖਤਰੇ ਦੀ ਹਾਲਤ ਵਿੱਚ 000 ਉਪਰ (24/7) ਸੰਪਰਕ ਕੀਤਾ ਜਾ ਸਕਦਾ ਹੈ।
ਘਰੇਲੂ ਹਿੰਸਾ ਆਦਿ ਲਈ 1800 RESPECT (1800 737 732) ਉਪਰ (24/7) ਸੰਪਰਕ ਕੀਤਾ ਜਾ ਸਕਦਾ ਹੈ।
ਸਰੀਰਕ ਸ਼ੋਸ਼ਣ ਜਾਂ ਬਲਾਤਕਾਰ ਆਦਿ ਵਰਗੀਆਂ ਘਟਨਾਵਾਂ ਲਈ NSW Rape Crisis (1800 424 017)  ਉਪਰ (24/7) ਸੰਪਰਕ ਕੀਤਾ ਜਾ ਸਕਦਾ ਹੈ।
ਬੱਚਿਆਂ ਲਈ ਮਦਦ ਆਦਿ ਲਈ Kids Helpline (1800 551 800) ਉਪਰ (24/7) ਸੰਪਰਕ ਕੀਤਾ ਜਾ ਸਕਦਾ ਹੈ।
ਸਰੀਰਕ ਸ਼ੋਸ਼ਣ ਆਦਿ ਦੀ ਸੂਚਨਾ ਲਈ ਪੁਲਿਸ ਦੀ ਵੈਬਸਾਈਟ https://www.police.nsw.gov.au/crime/sex_crimes/adult_sexual_assault ਅਤੇ ਜਾਂ ਫੇਰ ਸਰਕਾਰ ਦੀ ਵੈਬਸਾਈਟ https://www.police.nsw.gov.au/crime/sex_crimes/adult_sexual_assault/sexual_assault_categories/sexual_assault_reporting_option ਉਪਰ ਵੀ ਵਿਜ਼ਿਟ ਕੀਤਾ ਜਾ ਸਕਦਾ ਹੈ।