ਪਰਥ ਦੇ ਬੱਚਿਆਂ ਦੇ ਹਸਪਤਾਲ ਬਾਹਰ ਬਿਲੋਏਲਾ ਤਮਿਲ ਪਰਿਵਾਰਾਂ ਅਤੇ ਸਮਰਥਕਾਂ ਦਾ ਪ੍ਰਦਰਸ਼ਨ -ਕੱਢਿਆ ਕੈਂਡਲ ਮਾਰਚ

ਜਦੋਂ ਦੀ ਇਹ ਖ਼ਬਰ ਫੈਲੀ ਕਿ ਕ੍ਰਿਸਚਨ ਆਈਲੈਂਡ ਤੋਂ ਤਿੰਨ ਸਾਲਾਂ ਦੀ ਮਾਸੂਮ ਬੱਚੀ ਥਾਰਨਿਸਾ ਮੂਰੂਗੱਪਨ ਨੂੰ ਬਿਮਾਰ ਹੋਣ ਤੇ ਪਰਥ ਦੇ ਬੱਚਿਆਂ ਦੇ ਹਸਪਤਾਲ ਅੰਦਰ ਦਾਖਿਲ ਕਰਵਾਇਆ ਗਿਆ ਹੈ, ਉਦੋਂ ਤੋਂ ਹੀ ਉਕਤ ਹਸਪਤਾਲ ਦੇ ਬਾਹਰ ਮੂਰੂਗੱਪਨ ਪਰਿਵਾਰ ਦੇ ਮਿੱਤਰਾਂ, ਹਮਦਰਦੀਆਂ ਅਤੇ ਸਮਰਥਕਾਂ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਸੀ। ਬੀਤੀ ਰਾਤ ਤਾਂ ਉਕਤ ਪਰਿਵਾਰ ਦੇ ਹੱਕ ਵਿੱਚ ਅਤੇ ਫੈਡਰਲ ਸਰਕਾਰ ਦੇ ਇੱਕ ਤਰਫਾ ਵਤੀਰੇ ਦੇ ਖ਼ਿਲਾਫ਼ ਸਮਰਥਕਾਂ ਵੱਲੋਂ ਜਗਦੀਆਂ ਮੋਮਬੱਤੀਆਂ (ਸੈਲਾਂ ਨਾਲ ਚੱਲਣ ਵਾਲੀਆਂ) ਹੱਥ ਵਿੱਚ ਫੜ ਕੇ ਕੈਂਡਲ ਮਾਰਚ ਵੀ ਕੀਤਾ ਗਿਆ।
ਸਭ ਸਮਰਥਕ ਉਕਤ ਬੱਚੀ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਦਾ ਵਿਰੋਧ ਜਤਾ ਰਹੇ ਸਨ ਅਤੇ ਸਰਕਾਰ ਨੂੰ ਕਹਿ ਰਹੇ ਸਨ ਕਿ ਬੱਚੀ ਨੂੰ ਜੇਕਰ ਸਮੇਂ ਸਿਰ ਸਹੀ ਇਲਾਜ ਮਿਲ ਜਾਂਦਾ ਤਾਂ ਉਹ ਅੱਜ ਇੰਨਾ ਬਿਮਾਰ ਨਾ ਹੁੰਦੀ।