ਸ਼ਰਾਬੀ ਹੋ ਕੇ ਪੈਟਰੋਲ ਨਾਲ ਭਰੇ ਟੈੰਕਰ ਨੂੰ ਚਲਾ ਰਿਹਾ ਬਰੈਂਪਟਨ ਦਾ ਟਰੱਕ ਡਰਾਈਵਰ ਗ੍ਰਿਫਤਾਰ

ਨਿਊਯਾਰਕ/ ਬਰੈਂਪਟਨ — ਕੈਨੇਡਾ ਦੇ ੳਨਟਾਰੀਉ ਦੇ ਹਾਈਵੇ 401 ਉਤੇ ਸ਼ਰਾਬੀ ਹੋ ਕੇ ਇਕ ਪੈਟਰੋਲੀਅਮ ਨਾਲ ਭਰੇ ਟੈੰਡਮ ਟੈੰਕ ਟਰੇਲਰ ਜਿਸ ਵਿੱਚ 57000 ਹਜ਼ਾਰ ਲੀਟਰ ਪੈਟਰੋਲੀਅਮ ਪਦਾਰਥ ਸੀ ਜੋ ਬੇਹੱਦ ਜਲਨਸ਼ੀਲ ਪਦਾਰਥ ਹੈ ਨੂੰ ਲਾਪ੍ਰਵਾਹੀ ਨਾਲ ਚਲਾ ਰਹੇ ਬਰੈਂਪਟਨ ਦੇ ਇਕ 63 ਸਾਲਾਂ ਟਰੱਕ ਡਰਾਈਵਰ ਮਨਜਿੰਦਰ ਬਰਾੜ ਨੂੰ ੳਨਟਾਰੀਉ ਪ੍ਰੋਵਿਨਸ਼ਨਿਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਬੀਤੇਂ ਦਿਨ ਸਵੇਰੇ 10 ਵਜੇ ਦੇ ਕਰੀਬ ਹਾਈਵੇ 401 ( Highway 401 near Cobourg) ਤੇ ਇੱਕ ਟੈੰਡਮ ਟੈੰਕਰ ਟਰੱਕ ਲਾਈਨਾ ਨੂੰ ਕੱਟਦਾ ਹੋਇਆ ਜਾ ਰਿਹਾ ਸੀ , ਸ਼ੱਕ ਪੈਣ ਤੇ ਜਦੋ ਪੁਲਿਸ ਨੇ ਟਰੱਕ ਨੂੰ ਰੋਕਿਆ ਤਾ ਡਰਾਈਵਰ ਕੋਲੋ ਸ਼ਰਾਬ ਦਾ ਮੁਸ਼ਕ ਆ ਰਿਹਾ ਸੀ ।

ਉਸਤੋ ਬਾਅਦ ਉਸ ਦਾ ਐਲਕੋਹਲ ਟੈਸਟ ਕੀਤਾ ਗਿਆ ਜਿਸ ਵਿੱਚ ਡਰਾਈਵਰ ਸ਼ਰਾਬੀ ਪਾਇਆ ਗਿਆ, ਐਲਕੋਹਲ ਲੈਵਲ 80 ਪਲੱਸ ਸੀ। ਪੁਲਿਸ ਵੱਲੋ ਟਰੱਕ ਟੈੰਕਰ ਕਬਜੇ ਵਿੱਚ ਲੈਕੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ  ਉਸ ਦਾ ਲਾਈਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ। ਡਰਾਈਵਰ ਨੇ ਆਪਣੀ ਲਾੱਗ ਬੁਕ ਨਾਲ ਵੀ ਛੇੜਛਾੜ ਕੀਤੀ ਹੋਈ ਸੀ । ਹੁਣ ਡਰਾਈਵਰ 7 ਜੁਲਾਈ ਨੂੰ ੳਨਟਾਰੀਉ ਕੋਰਟ ਆਫ ਜਸਟਿਸ ਵਿਖੇ ਹਾਜਰ ਹੋਵੇਗਾ। ਡਰਾਈਵਰ ਕੋਲ ਜਿਸ ਤਰਾਂ ਨਾਲ ਖਤਰਨਾਕ ਰਸਾਇਣ ਪੈਟਰੋਲੀਅਮ ਸੀ ਕੋਈ ਵੀ ਹਾਦਸਾ ਵਾਪਰ ਜਾਂਦਾ ਤਾਂ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ।