ਨਿਊ ਸਾਊਥ ਵੇਲਜ਼ ਵਿੱਚ ਸਾਲਾਨਾ ‘ਮਿਊਜ਼ਿਕ ਡੇਅ’ ਮਨਾਉਣ ਦੀਆਂ ਤਿਆਰੀਆਂ ਸ਼ੁਰੂ

ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਰੋਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨ 20 ਅਤੇ 21 ਨੂੰ ਰਾਜ ਭਰ ਵਿੱਚ ਸੰਗੀਤਕ ਦਿਹਾੜਾ ਮਨਾਉਣ ਵਾਸਤੇ, ਲਾਈਵ ਪ੍ਰੋਗਰਾਮ ਕੀਤੇ ਜਾਣਗੇ ਅਤੇ ਇਸ ਵਾਸਤੇ ਸਰਕਾਰ ਨੇ 90,000 ਡਾਲਰਾਂ ਦਾ ਬਜਟ ਮੁਹੱਈਆ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ ਅਜਿਹੇ 6 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਅਤੇ ਹਰ ਪ੍ਰੋਗਰਾਮ ਵਾਸਤੇ 15,000 ਡਾਲਰ ਦਿੱਤੇ ਜਾ ਰਹੇ ਹਨ।
ਸਿਟੀ ਆਫ ਪੈਰਾਮਾਟਾ ਕਾਂਸਲ ਅਤੇ ਸਿਡਨੀ ਓਲੰਪਿਕ ਪਾਰਕ ਅਥਾਰਟੀ -ਅਧੀਨ ਪ੍ਰੋਗਰਾਮ ਵਿੱਚ ਪੈਰਾਮਾਟਾ ਸਕੁਏਅਰ, ਕੈਥੀ ਫਰੀਮੈਨ ਪਾਰਕ, ਜੈਕਾਰੰਡਾ ਸਕੁਏਅਰ, ਸਮੇਤ ਹੋਰ ਵੀ ਬਹਤ ਸਾਰੀਆਂ ਥਾਵਾਂ ਹਨ ਜਿੱਥੇ ਕਿ 30 ਦੇ ਕਰੀਬ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ।
ਯੂਅਰਜ਼ ਅਤੇ ਓਲਜ਼ ਈਵੈਂਟ – ਅਧੀਨ ਵੋਲੋਨਗੌਂਗ ਗਲੋਬ ਲੇਨ ਵਿਖੇ ਇੱਕ ਮੇਲੇ ਦਾ ਆਯੋਜਨ ਕੀਤਾ ਜਾਵੇਗਾ ਜਿੱਥੇ ਕਿ ਕਲਾਕਾਰਾਂ ਨੂੰ ਆਪਣੀ ਕਲ਼ਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ।
ਲਿਜ਼ਾ ਫੈਰਾਵੈਲ – ਇੱਥੇ ਵੀ ਸਥਾਨਕ ਕਲ਼ਾਕਾਰ ਆਪਣੀ ਕਲ਼ਾ ਦਾ ਪ੍ਰਦਰਸ਼ਨ ਕਰਨਗੇ ਅਤੇ ਲੋਕਾਂ ਦਾ ਮਨੋਰੰਜਨ ਕਰਨਗੇ।
ਬਲੈਕਲਾਈਟ ਕਲੈਕਟਿਵ -ਤਹਿਤ ਕਾਫਸ ਹਾਰਬਰ ਵਿਖੇ ਇੱਕ ਦਿਨ ਦਾ ਪ੍ਰੋਗਰਾਮ ਹੋਵੇਗਾ ਜਿੱਥੇ ਕਿ ਇਲੈਕਟ੍ਰੋਨਿਕਾ, ਅੱਜ ਦੇ ਯੁੱਗ ਦੇ, ਭਾਰਤੀ ਕਲਾਸਿਕ, ਅਤੇ ਜੈਜ਼ ਵਰਗੇ ਕਈ ਕਲ਼ਾਵਾਂ ਦਾ ਪ੍ਰਦਰਸ਼ਨ ਹੋਵੇਗਾ।
ਲੀਟਨ ਸ਼ਾਇਰ ਕਾਂਸਲ – ਅਧੀਨ ਲੀਟਨ ਸਕੇਟ ਪਾਰਕ ਵਿਖੇ ਕਲ਼ਾਵਾਂ ਦਾ ਪ੍ਰਦਰਸ਼ਨ ਹੋਵੇਗਾ।
ਨਾਰਦਰਨ ਬੀਚ ਕਾਂਸਲ -ਅਧੀਨ ਮੈਨਲੀ ਕੋਰਸੋ, ਬੈਰੀ ਮਾਰਕਿਟ (ਨੇਰਾਬੀਨ ਲਗੂਨ), ਮੋਨਾ ਵੇਲ ਵਿਲੇਜ ਪਾਰਕ ਅਤੇ ਡੀ ਵਾਇ ਟਾਊਨ ਸੈਂਟਰ ਵਿਖੇ 50 ਸੰਗੀਤਕਾਰ ਆਪਣੀਆਂ ਕਲ਼ਾਵਾਂ ਦਾ ਪ੍ਰਦਰਸ਼ਨ ਕਰਨਗੇ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://www.dpie.nsw.gov.au/premiers-priorities/great-public-spaces/festival-of-place/make-music-day-2021 ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।