ਵਿਕਟੋਰੀਆ ਰਾਜ ਅੰਦਰ ਜਨਤਕ ਤੌਰ ਤੇ ਕਰੋਨਾ ਦੇ ਪ੍ਰਭਾਵ ਅਧੀਨ ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਲਗਾਤਾਰ ਵਾਧਾ -ਹੋਈਆਂ 300 ਤੋਂ ਵੀ ਵੱਧ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਅੰਦਰ ਬੀਤੇ ਕੁੱਝ ਕੁ ਦਿਨਾਂ ਤੋਂ ਹੋਏ ਕਰੋਨਾ ਦੇ ਹਮਲੇ ਕਾਰਨ ਜਨਤਕ ਤੌਰ ਤੇ ਜਿਹੜੀਆਂ ਸ਼ੱਕੀ ਥਾਂਵਾਂ ਦੀ ਸੂਚੀ ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਜਾ ਰਹੀ ਹੈ ਉਸ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਤੱਕ ਇਨ੍ਹਾਂ ਥਾਂਵਾਂ ਦੀ ਗਿਣਤੀ ਦਾ ਆਂਕੜਾ 300 ਨੂੰ ਵੀ ਪਾਰ ਕਰ ਚੁਕਾ ਹੈ। ਅਤੇ ਇਸ ਵਿੱਚ ਕਈ ਮੈਕਡੋਨਲਡਜ਼, ਕੈਮਿਸਟ ਦੀਆਂ ਦੁਕਾਨਾਂ ਅਤੇ 7ਇਲੈਵਨ ਸਟੋਰ ਆਦਿ ਸ਼ਾਮਿਲ ਹਨ।
ਪਹਿਲਾਂ ਤੋਂ ਜਾਰੀ ਸੂਚੀ ਵਿੱਚ ਹਾਲ ਵਿੱਚ ਹੀ 18 ਨਵੀਆਂ ਸ਼ੱਕੀ ਥਾਂਵਾਂ ਨੂੰ ਜੋੜਿਆ ਗਿਆ ਹੈ ਜਿਨ੍ਹਾਂ ਵਿੱਚ ਕਿ ਯਾਰਾਵਿਲੇ, ਮੈਰੀਬਿਰਨੌਂਗ, ਸਾਊਥਬੈਂਕ, ਪੋਰਟ ਮੈਲਬੋਰਨ, ਦੱਖਣੀ ਮੈਲਬੋਰਨ, ਫਲੈਮਿੰਗਟਨ, ਸਟਰਾਥਮੋਰ, ਕੋਬਰਗ (ਉਤਰੀ), ਮਾਈਕਲਹੈਮ, ਕੈਂਪਬਲਫੀਲਡ ਅਤੇ ਮੈਲਬੋਰਨ ਦਾ ਸੀ.ਬੀ.ਡੀ. ਖੇਤਰ ਆਦਿ ਸ਼ਾਮਿਲ ਹਨ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ https://www.coronavirus.vic.gov.au/exposure-sites ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।