ਕੇਂਦਰ ਕੋਲ ਕੋਵਿਡ-19 ਵੈਕਸੀਨ ਦਾ ਪੂਰਾ ਸਟਾਕ ਮੌਜੂਦ, ਰਾਜਾਂ ਨੂੰ ਸਟਾਕ ਇਕੱਠਾ ਕਰਨ ਦੀ ਜ਼ਰੂਰਤ ਨਹੀਂ -ਪੌਲ ਕੈਲੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੇ ਮੁੱਖ ਮੈਡੀਕਲ ਅਫ਼ਸਰ ਪੌਲ ਕੈਲੀ ਨੇ ਰਾਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਤੋਂ ਬਚਾਉ ਲਈ ਵੈਕਸੀਨ ਦੀ ਚਿੰਤਾ ਅਤੇ ਜਾਂ ਫੇਰ ਇਸ ਦਾ ਸਟਾਕ ਇਕੱਠਾ ਕਰਨ ਦੀ ਆਪਣੀ ਤਰਫੋਂ ਨਾ ਸੋਚਣ ਅਤੇ ਨਾ ਹੀ ਕੋਈ ਇਸ ਬਾਬਤ ਅਸੰਤੋਸ਼ ਜ਼ਾਹਿਰ ਕਰਨ ਦੀ ਸੋਚਣ ਕਿਉਂਕਿ ਉਹ ਯਕੀਨ ਦਿਵਾਉਂਦੇ ਹਨ ਕਿ ਫੈਡਰਲ ਸਰਕਾਰ ਕੋਲ ਪੂਰਾ ਸਟਾਕ ਮੌਜੂਦ ਹੈ ਅਤੇ ਸਮੇਂ ਸਮੇਂ ਸਿਰ ਰਾਜਾਂ ਨੂੰ ਪਹੁੰਚਦਾ ਕੀਤਾ ਜਾਂਦਾ ਰਹੇਗਾ।
ਇਸਤੋਂ ਇਲਾਵਾ ਦੇਸ਼ ਹੁਣ ਉਕਤ ਟੀਕਾਕਰਣ ਵਿੱਚ ਹੋਗ ਅਗਾਂਹ ਵੱਧ ਰਿਹਾ ਹੈ ਅਤੇ ਫੈਡਰਲ ਸਰਕਾਰ ਅਤੇ ਟੀ.ਜੀ.ਏ. ਨੇ ਫਾਈਜ਼ਰ ਕੰਪਨੀ ਨਾਲ ਗੱਲ ਕਰਦਿਆਂ ਇਹ ਸੰਕੇਤ ਦਿੱਤੇ ਹਨ ਕਿ ਹੁਣ ਇੰਨਾ ਕੁ ਸਟਾਕ ਉਪਲੱਭਧ ਰਹੇਗਾ ਕਿ 12 ਤੋਂ 16 ਸਾਲ ਦੇ ਬੱਚਿਆਂ ਲਈ ਟੀਕਾਕਰਣ ਦਾ ਅਭਿਆਨ ਵੀ ਸ਼ੁਰੂ ਕੀਤਾ ਜਾ ਸਕਦਾ ਹੈ।
ਹਾਲ ਦੀ ਘੜੀ ਨਾਰਦਰਨ ਟੈਰਿਟਰੀ ਹੀ ਇੱਕ ਅਜਿਹਾ ਮੋਹਰੀ ਰਾਜ ਹੈ ਜਿੱਥੇ ਕਿ 16 ਸਾਲ ਅਤੇ ਇਸਤੋਂ ਉਪਰਲੇ ਵਰਗ ਦੇ ਲੋਕਾਂ ਨੂੰ ਕੋਵਿਡ-19 ਤੋਂ ਬਚਾਉ ਲਈ ਵੈਕਸੀਨ ਦਿੱਤੀ ਜਾ ਰਹੀ ਹੈ। ਅਤੇ ਇਸ ਦੇ ਨਾਲ ਹੀ ਟੀਕਾਕਰਣ ਦੀ ਚੜ੍ਹਤ ਵਿੱਚ ਏ.ਸੀ.ਟੀ. ਦੀ ਬੜਤ ਵੀ ਬਰਕਰਾਰ ਹੈ।
ਹੁਣ ਤਾਂ ਇਸ ਟੀਕਾਕਰਣ ਵਿੱਚ ਹਿੱਸਾ ਲੈਣ ਵਾਸਤੇ ਫਾਰਮਾਸਿਸਟ ਵੀ ਪੂਰੀ ਸ਼ਿੱਦਤ ਨਾਲ ਆਪਣੀ ਬੇਕਰਾਰੀ ਜ਼ਾਹਿਰ ਕਰ ਰਹੇ ਹਨ ਤਾਂ ਕਿ ਲੋਕਾਂ ਅੰਦਰ ਇਸ ਟੀਕਾਕਰਣ ਦੀ ਦਰ ਨੂੰ ਹੋਰ ਉਚਾ ਚੁੱਕਿਆ ਜਾ ਸਕੇ।
ਉਧਰ ਮੈਲਬੋਰਨ ਅੰਦਰ ਵੀ ਬੀਤੇ 2 ਹਫ਼ਤਿਆਂ ਤੋਂ ਲੱਗੇ ਲਾਕਡਾਊਨ ਨੂੰ ਵੀਰਵਾਰ ਰਾਤ ਨੂੰ ਚੁੱਕ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਹਨ ਪਰੰਤੂ ਬੀਤੇ ਦਿਨ ਰਾਜ ਅੰਦਰ (ਬੀਤੇ ਦਿਨ ਸੋਮਵਾਰ ਨੂੰ) 11 ਨਵੇਂ ਕਰੋਨਾ ਦੇ ਮਾਮਲੇ ਵੀ ਦਰਜ ਕੀਤੇ ਗਏ ਸਨ।